ਪ੍ਰਕਾਸ਼ ਪੁਰਬ ਦੇ ਸ਼ੁਭ ਅਵਸਰ ਤੇ ਵੈਬਦੁਨੀਆ ਪਰਿਵਾਰ ਆਪਣੇ ਸਾਰੇ ਪਾਠਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹੈ. ਇਸ ਸ਼ੁਭ ਮੌਕੇ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੰਮ੍ਰਿਤਸਰ ਦਾ ਸਵਰਨ ਮੰਦਰ. ਅੰਮ੍ਰਿਤਸਰ...ਨਾਂ ਹੈ ਇੱਕ ਅਜਿਹੇ ਸ਼ਹਿਰ ਦਾ ਜਿਸ ਦੀ ਖਾਸ ਪਹਿਚਾਣ ਹੈ ਉੱਥੋਂ ਦਾ ਸਵਰਨ ਮੰਦਰ.
ਸੁਨਹਿਰੀ ਆਭਾ ਲਈ ਇਸ ਮੰਦਰ ਨੂੰ ਸਿੱਖਾਂ ਦੇ ਸੱਭ ਤੋਂ ਪਵਿੱਤਰ ਗੁਰਦੁਆਰੇ ਦਾ ਦਰਜਾ ਦਿੱਤਾ ਗਿਆ ਹੈ. ਮੰਨਿਆ ਜਾਂਦਾ ਹੈ ਕਿ 16ਵੀਂ ਸ਼ਤਾਬਦੀ ਵਿੱਚ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਨੇ ਇੱਕ ਤਲਾਅ ਕਿਨਾਰੇ ਡੇਰਾ ਪਾਇਆ ਸੀ, ਜਿਸ ਦੇ ਪਾਣੀ 'ਚ ਚਮਤਕਾਰੀ ਸ਼ਕਤੀ ਸੀ. ਇਸ ਦੇ ਕਾਰਨ ਹੀ ਇਸ ਸ਼ਹਿਰ ਦਾ ਨਾਂ ਅੰਮ੍ਰਿਤ+ਸਰ (ਅੰਮ੍ਰਿਤ ਦਾ ਸਰੋਵਰ) ਪਿਆ.
ਗੁਰੂ ਰਾਮਦਾਸ ਨੇ ਤਲਾਅ ਵਿੱਚਕਾਰ ਇੱਕ ਮੰਦਿਰ ਬਣਵਾਇਆ ਜੋ ਅੱਜ ਸਵਰਨ ਮੰਦਰ ਦੇ ਨਾਂ ਨਾਲ ਮਸ਼ਹੂਰ ਹੈ. ਇਸ ਸ਼ਹਿਰ 'ਚ ਅਪ੍ਰੈਲ ਮਹੀਨੇ 'ਚ ਵਿਸਾਖੀ ਨੂੰ ਬਹੁਤ ਜੋਰਸ਼ੋਰ ਤੋਂ ਮਨਾਇਆ ਜਾਂਦਾ ਹੈ. ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਯੋਧਾ ਕੌਮ ਵਿੱਚ ਪਰਿਵਰਤਿਤ ਕਰਦੇ ਹੋਏ ਖਾਲਸਾ ਪੰਥ ਸਜਾਇਆ ਸੀ. ਸਿੱਖ ਧਰਮ ਨੂੰ ਮੰਨਣ ਵਾਲਾ ਹਰ ਵਿਅਕਤੀ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਿਉਂ ਨਾ ਰਹਿੰਦਾ ਹੋਵੇ, ਆਪਣੀ ਜਿੰਦਗੀ 'ਚ ਇੱਕ ਵਾਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਦੀ ਇੱਛਾ ਜਰੂਰ ਰੱਖਦਾ ਹੈ.
ਇਤਹਾਸਕ ਤੱਥਾਂ ਅਨੁਸਾਰ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਦੇ ਮਨ 'ਚ ਇਹ ਵਿਚਾਰ ਆਇਆ ਸੀ ਕਿ ਅਰਦਾਸ ਦੇ ਲਈ ਇੱਕ ਇਹੋ ਜਿਹਾ ਗੁਰਦੁਆਰਾ ਬਣਾਇਆ ਜਾਵੇ, ਜੋ ਕਿ ਸ਼ਹਿਰ ਦੇ ਕੇਂਦਰ 'ਚ ਹੋਵੇ ਅਤੇ ਜਿੱਥੇ ਹਰ ਇੱਕ ਵਿਅਕਤੀ ਆਸਾਨੀ ਤੋਂ ਪੁੱਜ ਸਕੇ. ਉਹਨਾਂ ਦੇ ਇਸ ਸੁਪਨੇ ਨੂੰ ਮੂਰਤ ਰੂਪ ਦੇਣ ਦਾ ਕੰਮ ਕੀਤਾ ਪੰਜਵੇਂ ਗੁਰੂ ਸ਼੍ਰੀ ਅਰਜਨ ਦੇਵ ਜੀ ਨੇ. ਉਹਨਾਂ ਦੇ ਨਾਲ ਉਹਨਾਂ ਦੀ ਮਦਦ ਕੀਤੀ ਸੀ ਬਾਬਾ ਬੁੱਢਾ ਜੀ ਨੇ.
ਸਵਰਨ ਮੰਦਰ ਦਾ ਨਿਰਮਾਣ 1570 ਈਸਵੀ ਵਿੱਚ ਸ਼ੁਰੂ ਹੋਇਆ ਸੀ ਅਤੇ 1577 ਤਕ ਇਹ ਪੂਰਾ ਤਿਆਰ ਹੋਇਆ. ਇਹ ਮੰਦਰ ਧਾਰਮਕ ਮੇਲ-ਜੋਲ ਦੀ ਵੀ ਮਿਸਾਲ ਹੈ. ਇਸ ਮੰਦਰ ਦੀ ਨੀਂਹ ਮੁਸਲਿਮ ਸੰਤ ਹਜਰਤ ਸਾਈਂ ਮੀਆਂ ਮੀਰ ਨੇ ਰੱਖੀ ਸੀ. ਮੰਦਰ ਦੇ ਚਾਰ ਦਰਵਾਜੇ ਵੀ ਇੱਥੋਂ ਦੀ ਏਕਤਾ ਅਤੇ ਹਰ ਧਰਮ ਲਈ ਸਮਭਾਵ ਦੀ ਭਾਵਨਾ ਨੂੰ ਹੀ ਪ੍ਰਗਟ ਕਰਦੇ ਹਨ.
ਸਵਰਨ ਮੰਦਰ ਸਿੱਖਾਂ ਦਾ ਸੱਭ ਤੋਂ ਮਹੱਤਪੂਰਨ ਸਥਾਨ ਹੈ. ਇਸ ਨੂੰ ਹਰਮੰਦਰ ਵੀ ਕਹਿੰਦੇ ਹਾਂ. ਇਸ ਦੇ ਗੁੰਬਦ ਤੇ ਸ਼ੁੱਧ ਪੱਤੀਆਂ ਦਾ ਅਕਾਰ ਹੈ ਜੋ ਜ਼ਮੀਨ ਵੱਲ ਝੁਕੀਆਂ ਹੋਈਆਂ ਹਨ. ਇਸ ਦਾ ਮਤਲਬ ਇਹ ਹੈ ਕਿ ਸਿੱਖ ਕੌਮ ਦੁਨੀਆ ਦੀਆਂ ਸਮੱਸਿਆਵਾਂ ਪ੍ਰਤੀ ਇੱਕ ਜਾਗਰੂਕ ਕੌਮ ਹੈ. ਹਰਮੰਦਰ ਸਾਹਿਬ ਗੁਰਦੁਆਰਾ ਸਰੋਵਰ ਦੇ ਵਿੱਚਕਾਰ ਬੇਹੱਦ ਖੂਬਸੂਰਤੀ ਨਾਲ ਬਣਾਇਆ ਗਿਆ ਹੈ.
ਇਸ ਗੁਰਦੁਆਰੇ 'ਚ ਚਾਰ ਦਿਸ਼ਾਵਾਂ ਵਿੱਚ ਖੁੱਲਣ ਵਾਲੇ ਦਰਵਾਜੇ ਬਣਾਏ ਗਏ ਹਨ. ਇੱਥੇ ਹਰ ਵੇਲੇ ਗੁਰਬਾਣੀ ਦਾ ਪਾਠ ਹੁੰਦਾ ਰਹਿੰਦਾ ਹੈ. ਇੱਥੇ ਅਰਦਾਸ ਕਰ ਚੁਕੇ ਲੋਕਾਂ ਦਾ ਮੰਨਣਾ ਹੈ ਕਿ ਹਰਮੰਦਰ ਸਾਹਿਬ ਵਿੱਚ ਆ ਕੇ ਉਹਨਾਂ ਨੂੰ ਸੁਖ-ਸ਼ਾਂਤੀ ਮਿਲੀ ਹੈ, ਜਿਸ ਨੂੰ ਸ਼ਬਦਾਂ ਵਿੱਚ ਨਹੀਂ ਦੱਸਿਆ ਜਾ ਸਕਦਾ ਹੈ, ਇਸ ਲਈ ਹਰ ਵਿਅਕਤੀ ਨੂੰ ਇੱਕ ਵਾਰੀ ਉੱਥੇ ਮੱਥਾ ਟੇਕਣ ਜਰੂਰ ਜਾਣਾ ਚਾਹੀਦਾ ਹੈ.
ਦੁਖਭੰਜਨੀ ਬੇਰੀ-
ਸਰੋਵਰ ਨੂੰ ਅੰਮ੍ਰਿਤ ਦਾ ਦਰਜਾ ਦੇਣ ਪਿੱਛੇ ਵੀ ਇੱਕ ਕਹਾਣੀ ਹੈ. ਮੰਨਿਆ ਜਾਂਦਾ ਹੈ ਕਿ ਇੱਕ ਰਾਜਕੁਮਾਰੀ ਜੋ ਆਪਣੇ ਪਿਤਾ ਤੋਂ ਜਿਆਦਾ ਰੱਬ ਨੂੰ ਮਹੱਤਵ ਦਿੰਦੀ ਸੀ...ਉਸ ਨੂੰ ਪਿਤਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ. ਪਿਤਾ ਨੇ ਉਸ ਦਾ ਵਿਆਹ ਇੱਕ ਕੋੜ੍ਹੀ ਨਾਲ ਕਰਵਾ ਦਿੱਤੀ. ਗੁਰੂ ਰਾਮਦਾਸ ਜੀ ਦੀ ਭਗਤ ਇਹ ਰਾਜਕੁਮਾਰੀ ਉਹਨਾਂ ਦੀ ਸੇਵਾ ਕਰਨ ਦੇ ਲਈ ਇਸ ਸਰੋਵਰ ਕੋਲ ਆਈ. ਇਸ ਬੇਰੀ ਥੱਲੇ ਭਰੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਉਸ ਦਾ ਪਤੀ ਕੋੜ੍ਹ ਮੁਕਤ ਹੋ ਗਿਆ. ਰਾਜਕੁਮਾਰੀ ਨੇ ਜਦੋਂ ਇਹ ਗੱਲ ਗੁਰੂ ਰਾਮਦਾਸ ਜੀ ਨੂੰ ਦੱਸੀ ਤੇ ਉਹਨਾਂ ਨੇ ਕਿਹਾ ਕਿ ਇਹ ਹੀ ਉਹ ਥਾਂ ਹੈ ਜਿਸ ਦੀ ਮੈਂ ਤਲਾਸ਼ ਕਰ ਰਿਹਾ ਸੀ ਅਤੇ ਫਿਰ ਇਸ ਨੂੰ ਦੁੱਖ ਭੰਜਨੀ ਬੇਰੀ ਦਾ ਨਾਮ ਦਿੱਤਾ ਗਿਆ.
ਕਿਵੇਂ ਪਹੁੰਚਈਏ- ਅੰਮ੍ਰਿਤਸਰ ਦੇਸ਼ ਦੇ ਸਾਰੇ ਭਾਗਾਂ ਨਾਲ ਰੇਲ, ਸੜਕ ਅਤੇ ਹਵਾਈ ਮਾਰਗਾਂ ਰਾਂਹੀ ਜੁੜਿਆ ਹੋਇਆ ਹੈ.

ਲੋਡ ਹੋ ਰਿਹਾ ਹੈ