ਸੀਮਾ ਪਾਂਡੇ
ਉਸ ਦਿਨ ਬੈਂਕ ਵਿੱਚ ਬਹੁਤ ਭੀੜ ਸੀ. ਅਚਾਨਕ ਸ਼ੋਰ ਇਨਾ ਉਠਿਆ, ਸ਼ਾਇਦ ਕਿਸੇ ਵਿਅਕਤੀ ਦੀ ਕੋਈ ਚੀਜ ਗੁਮ ਗਈ ਸੀ. ਪਲ ਵਿੱਚ ਹੀ ਭੀੜ ਨੇ ਉਸ ਨੂੰ ਘੇਰ ਲਿਆ. ਉੱਥੇ ਮੌਜੂਦ ਪੁਲਿਸਕਰਮੀ ਨੂੰ ਆਪਣੀ ਜਿੱਮੇਵਾਰੀ ਦਾ ਅਹਿਸਾਸ ਹੋਇਆ, ਭੀੜ ਨੂੰ ਚੀਰ ਕੇ ਉਸ ਵਿਅਕਤੀ ਦੇ ਕੋਲ ਪਹੁੰਚਿਆ ਅਤੇ ਰੋਅਬ ਨਾਲ ਪੁੱਛਿਆ-'ਕਿਉਂ ਕੀ ਹੋਇਆ?'
'ਸਾਬ, ਮੇਰੀ ਥੈਲੀ... ਪਲਾਸਟਿਕ ਦੀ ਥੈਲੀ... ਇੱਥੇ ਹੀ... ਕਿਸੇ ਨੇ.. ਗੁਆਚ ਗਈ ਹੈ ਸਾਹਬ.' ਉਹ ਵਿਅਕਤੀ ਹਕਲਾਇਆ.
'ਅਰੇ ਥੈਲੀ ਵਿੱਚ ਇਹੋ ਜਿਹਾ ਕੀ ਸੀ?' ਸਵਾਲ ਪੁੱਛ ਕੇ ਪੁਲਿਸ ਵਾਲਾ ਆਪਣੀ ਆਲੇ-ਦੁਆਲੇ ਸ਼ਰਾਰਤੀ ਅੰਦਾਜ ਵਿੱਚ ਦੇਖ ਕੇ ਮੁਸਕਾਇਆ.
ਸਾਹਬ ਹਜਾਰ ਰੁਪਏ ਸਨ. ਬੰਦਾ ਗਿੜਗਿੜਾਇਆ.
ਵਰਦੀਧਾਰੀ ਨੇ ਉਸ ਦੇ ਹੁਲੀਏ ਨੂੰ ਉੱਪਰ ਤੋਂ ਥੱਲੇ ਤਕ ਤੱਕਿਆ-'ਹਜਾਰ ਰੁਪਏ ਤੇਰੇ ਸਨ? ਇਸ ਅਵਿਸ਼ਵਾਸ ਭਰੇ ਸਵਾਲ ਨੇ ਉਸ ਦੇ ਸੁਆਭਿਮਾਨ ਨੂੰ ਲਲਕਾਰਿਆ, ਇਸ ਵਾਰੀ ਉਸ ਨੇ ਸਿਰ ਚੁੱਕ ਕੇ ਕਠੋਰਤਾ ਨਾਲ ਕਿਹਾ- 'ਸਾਹਬ ਪੈਸਾ ਮੇਰਾ ਹੀ ਸੀ, ਇੱਕ-ਇੱਕ ਪਾਈ ਮਿਹਨਤ ਨਾਲ ਕਮਾਈ ਹੋਈ ਅਤੇ ਉਨ੍ਹੀ ਹੀ ਮਿਹਨਤ ਨਾਲ ਜੋੜੀ ਹੋਈ.' ਉਸ ਦੀ ਤਿੱਖੀ ਦ੍ਰਿਸ਼ਟੀ ਪੁਲਿਸ ਵਾਲੇ ਦੇ ਚੇਹਰੇ ਤੇ ਜਮ ਗਈ ਸੀ.
ਇਸ ਦ੍ਰਿਸ਼ਟੀ ਵਿੱਚ ਕੀ ਗੱਲ ਸੀ ਕਿ ਪੁਲਿਸ ਵਾਲੇ ਦਾ ਸਵਰ ਪਿਘਲ ਗਿਆ, ਉਸ ਨੇ ਲਰਜਕੇ ਪੁੱਛਿਆ-'ਪੈਸਾ ਮਿਲੇਗਾ ਤੇ ਪਛਾਣ ਤੇ ਲਵੇਗਾ?
'ਪੈਸਿਆਂ ਦੀ ਕੋਈ ਪਛਾਣ ਥੋੜੇ ਹੁੰਦੀ ਹੈ. ਹਾਂ, ਇਹ ਜਿਸ ਦੇ ਕੋਲ ਪਹੁੰਚ ਜਾਵੇ, ਉਸ ਨੂੰ ਸਾਰੇ ਜਰੂਰ ਪਛਾਣਨ ਲਗ ਜਾਂਦੇ ਹਨ. ਪੈਸਿਆਂ ਦਾ ਕੋਈ ਈਮਾਨ ਵੀ ਨਹੀਂ ਹੁੰਦਾ ਹੈ, ਜਿਸ ਦੇ ਹੱਥ ਲਗ ਜਾਣ ਉਸ ਦੇ ਹੋ ਜਾਂਦੇ ਹਨ. ਅਤੇ ਉਸ ਦਾ ਈਮਾਨ ਖਰਾਬ ਕਰ ਦਿੰਦੇ ਹਨ.'ਗਵਾਚੇ ਹੋਏ ਪੈਸੇ ਨੇ ਉਸ ਬੰਦੇ ਨੂੰ ਦਾਰਸ਼ਨਿਕ ਬਣਾ ਦਿੱਤਾ ਸੀ.

ਲੋਡ ਹੋ ਰਿਹਾ ਹੈ