Web Webdunia.com ਪੰਜਾਬ ਦੇਸ਼
Webdunia Portal |  Greetings |  Classifieds |  E-mail |  Take A Tour |  Font Download |  Feedback
X
Welcome, Guest  [ Portal's List |  Create Portal |  Sign In ]
 ਲੋਡ ਹੋ ਰਿਹਾ ਹੈ

• ਇਤਿਹਾਸਕ ਸ਼ਹਿਰ ਫਤਿਹਗੜ੍ਹ ਸਾਹਿਬ

ਸੁਧੀਰ ਧੀਰ
ਇਤਿਹਾਸਕ ਅਤੇ ਸੂਫੀ ਜਿਲ੍ਹਾ ਫਤਿਹਗੜ੍ਹ ਸਾਹਿਬ ਵਿਸਾਖੀ ਵਾਲੇ ਦਿਨ 13 ਅਪ੍ਰੈਲ 1992 ਨੂੰ ਹੋਂਦ ਵਿੱਚ ਆਇਆ.ਇਸ ਸ਼ਹਿਰ ਦਾ ਨਾਮ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਫਤਿਹ ਸਿੰਘ ਜੀ ਦੇ ਨਾਮ ਤੇ ਪਿਆ ਜਿਹਨਾਂ ਨੂੰ ਜਿਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਸੀ.ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਬਾਦਸ਼ਾਹ ਔਰੰਗਜੇਬ ਖਿਲਾਫ ਲੜਦੇ ਹੋਏ ਆਪਣਾ ਸ਼ਭ ਕੁੱਝ ਕੁਰਬਾਨ ਕਰ ਦਿੱਤਾ.

ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜਾਦਾ ਫਤਿਹ ਸਿੰਘ ਨੇ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਇੱਥੇ ਸ਼ਹੀਦੀ ਪ੍ਰਾਪਤੀ ਕੀਤੀ. ਗੁਰਦੁਆਰਾ ਫਤਿਹਗੜ ਸਾਹਿਬ ਉਹਨਾਂ ਦੀ ਯਾਦ ਵਿੱਚ ਹੀ ਬਣਾਇਆ ਗਿਆ ਹੈ.

ਮਹੱਤਵਪੂਰਨ ਧਾਰਮਿਕ ਸਥਾਨਗੁਰਦੁਆਰਾ ਫਤਿਹਗੜ ਸਾਹਿਬ
ਹ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ.ਇਥੇ ਉਹਨਾਂ ਦੇ ਛੋਟੇ ਸਾਹਿਬਜਾਦੇ ਫਤਿਹ ਸਿੰਘ ਅਤੇ ਜੋਰਾਵਰ ਸਿੰਘ ਨੂੰ ਇਸਲਾਮ ਨਾ ਕਬੂਲਣ ਕਾਰਨ ਜਿਉਂਦੇ ਹੀ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਸੀ.ਇਸਦਾ ਮੁੱਖ ਪ੍ਰਵੇਸ਼ ਦੁਆਰ ਮਾਹਾਰਾਜਾ ਯਾਦਵਿੰਦਰ ਸਿੰਘ ਦੁਆਰਾ 1952 ਈ. ਵਿੱਚ ਬਣਵਾਇਆ ਗਿਆ ਸੀ. ਇਸ ਵਿੱਚ ਇੱਕ ਹਰਮ ਹੈ ਜਿਸ ਵਿੱਚ ਇੱਕ ਇਤਿਹਾਸਿਕ ਦਿਵਾਰ ਹੈ ਜਿਸ ਨੂੰ ਗੁਰਦੁਆਰਾ ਭੋਰਾ ਸਾਹਿਬ ਕਿਹਾ ਜਾਂਦਾ ਹੈ.

ਗੁਰਦੁਆਰਾ ਸ਼ਹੀਦਗੰਜ ਸਾਹਿਬ
ਹ ਗੁਰਦੁਆਰਾ ਮੁਗਲਾਂ ਦੁਆਰਾ ਕੀਤੇ ਅੱਤਿਆਚਾਰਾਂ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਬਣਾਇਆ ਗਿਆ ਹੈ. ਇਹ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਲਗਭਗ 1 ਕਿ.ਮੀ. ਦੀ ਦੂਰੀ ਤੇ ਸਥਿਤ ਹੈ.

ਹਵੇਲੀ ਟੋਡਰ ਮੱਲ
ਸ ਹਵੇਲੀ ਵਿੱਚ ਦਿਵਾਨ ਟੋਡਰ ਮੱਲ ਰਹਿੰਦਾ ਸੀ. ਇਹ ਹਵੇਲੀ ਜਹਾਜ ਹਵੇਲੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ. ਇਹ ਸਰਹਿੰਦੀ ਇੱਟਾਂ ਦੀ ਬਣੀ ਹੋਈ ਹੈ. ਦਿਵਾਨ ਟੋਡਰ ਮੱਲ ਨੇ ਛੋਟੇ ਸਾਹਿਬਜਾਦਿਆਂ ਦੇ ਅੰਤਿਮ ਸਸਕਾਰ ਲਈ ਮੁਗਲ ਸ਼ਾਸ਼ਕਾਂ ਨੂੰ ਇੱਕ ਬਹੁਤ ਵੱਡੀ ਰਕਮ ਅਦਾ ਕੀਤੀ ਸੀ.ਇਸ ਤਰਾਂ ਉਸਨੇ ਉਸ ਸਮੇਂ ਦੇ ਮੁਗਲ ਸ਼ਾਸ਼ਕਾਂ ਦੀ ਨਾਰਾਜਗੀ ਦਾ ਸਾਹਮਣਾ ਕੀਤਾ. ਇਹ ਹਵੇਲੀ ਸਰਹਿੰਦ-ਰੋਪੜ ਰੇਲਵੇ ਲਾਈਨ ਦੇ ਪੂਰਵ ਵਿੱਚ ਫਤਿਹਗੜ ਸਾਹਿਬ ਤੋਂ ਲਗਭਗ 1 ਕਿ.ਮੀ. ਦੂਰ ਸਥਿਤ ਹੈ.

ਫਤਿਹਗੜ ਸਾਹਿਬ ਦੀਆਂ ਹੋਰ ਵੇਖਣਯੋਗ ਥਾਵਾਂਆਮ ਖਾਸ ਬਾਗ
ਹ ਬਾਗ ਲੋਕਾਂ ਲਈ ਸ਼ਾਹਜਹਾਂ ਦੁਆਰਾ ਬਣਾਇਆ ਗਿਆ ਸੀ. ਉਹ ਲਾਹੌਰ ਤੋਂ ਵਾਪਸ ਆਉਂਦੇ ਸਮੇਂ ਇੱਥੇ ਆਰਾਮ ਕਰਿਆ ਕਰਦਾ ਸੀ. ਇਸ ਬਾਗ ਵਿੱਚ ਸ਼ੀਸ਼ ਮਹਿਲ, ਹਮਾਮ ਅਤੇ ਟੈਂਕ ਜੋ ਕਿ ਪਾਣੀ ਗਰਮ ਕਰਨ ਦੇ ਅਦੁੱਤੀ ਤਰੀਕਿਆਂ ਲਈ ਮਸ਼ਹੂਰ ਹੈ, ਆਦਿ ਵੀ ਦੇਖਣ ਯੋਗ ਸਮਾਰਕ ਹਨ.

ਤੈਰਦਾ ਹੋਇਆ ਰੇਸਤਰਾਂ
ਸਦਾ ਨਿਰਮਾਣ ਸਰਹਿੰਦ ਨਹਿਰ ਤੇ ਪੰਜਾਬ ਟੂਰਿਜਮ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਕੀਤਾ ਗਿਆ ਹੈ. ਇਹ ਸਰਹਿੰਦ ਤੋਂ 5 ਕਿ.ਮੀ. ਦੀ ਦੂਰੀ ਤੇ ਸ਼ੇਰ ਸ਼ਾਹ ਸੂਰੀ ਮਾਰਗ ਤੇ ਸਥਿਤ ਹੈ. ਇਹ ਪੰਜਾਬ ਵਿੱਚ ਆਪਣੀ ਕਿਸਮ ਦਾ ਇੱਕਮਾਤਰ ਰੇਸਤਰਾਂ ਹੈ ਜੋ ਕਿ ਨਹਿਰ ਦੇ ਪਾਣੀ ਦੇ ਉੱਪਰ ਬਣਾਇਆ ਗਿਆ ਹੈ. ਇਸ ਵਿੱਚ ਰਾਤ ਨੂੰ ਠਹਿਰਣ ਦੀ ਵੀ ਵਿਵਸਥਾ ਹੈ. ਇਹ ਯਾਤਰੀਆਂ ਲਈ ਇੱਕ ਵਧੀਆ ਦ੍ਰਿਸ਼ ਪੇਸ਼ ਕਰਦਾ ਹੈ.

ਸ਼੍ਰੇਣੀਆਂ : ਪੰਜਾਬ ਦਰਸ਼ਨ