Webdunia: Portal - Search - Mail - Greetings   More >>
Support | Font Download | Feedback
Take a tour | Family Filter: On
Search  
Welcome, Guest  [ Register | Sign In ]

ਪ੍ਰਵੀਨ ਮਹਾਜਨ ਨੂੰ ਉਮਰਕੈਦ ਦੀ ਸਜ਼ਾ

25000 ਰੁਪਏ ਜ਼ੁਰਮਾਨਾ

ਭਾਜਪਾ ਦੇ ਸਵਰਗੀ ਨੇਤਾ ਪ੍ਰਮੋਦ ਮਹਾਜਨ ਹੱਤਿਆਕਾਂਡ ਮਾਮਲੇ ਵਿੱਚ ਅਦਾਲਤ ਨੇ ਮੰਗਲਵਾਰ ਨੂੰ ਉਹਨਾਂ ਦੇ ਭਰਾ ਪ੍ਰਵੀਨ ਮਹਾਜਨ ਨੂੰ ਉਮਰਕੈਦ ਦੀ ਸਜਾ ਸੁਣਾਉਣ ਦੇ ਨਾਲ ਪੱਚੀ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ.

ਇਸਦੇ ਇਲਾਵਾ ਪ੍ਰਵੀਨ ਨੂੰ ਜ਼ਬਰਨ ਘਰ ਵਿੱਚ ਦਾਖਲ ਹੋਣ ਦੇ ਆਰੋਪ ਵਿੱਚ ਪੰਜ ਸਾਲ ਦੀ ਹੋਰ ਕੈਦ ਦੀ ਸਜਾ ਸੁਣਾਈ ਗਈ ਹੈ. ਇਸ ਤੋਂ ਪਹਿਲਾਂ ਫਰਿਆਦੀ ਪੱਖ ਨੇ ਦੋਸ਼ੀ ਠਹਿਰਾਏ ਗਏ ਪ੍ਰਵੀਨ ਨੂੰ ਮੌਤ ਦੀ ਸਜਾ ਸੁਣਾਏ ਜਾਣ ਦੀ ਅਪੀਲ ਅਦਾਲਤ ਨੂੰ ਕੀਤੀ ਸੀ.

ਪ੍ਰਵੀਨ 22 ਅਪ੍ਰੈਲ 2006 ਦੀ ਸਵੇਰ ਪ੍ਰਮੋਦ ਦੇ ਵਰਲੀ ਸਥਿੱਤ ਨਿਵਾਸ ਤੇ ਗਿਆ ਤੇ ਉਹਨਾਂ ਤੇ ਆਪਣੀ ਲਾਇਸੰਸ ਰਿਵਾਲਵਰ ਨਾਲ ਤਿੰਨ ਗੋਲੀਆਂ ਚਲਾਈਆਂ. ਪ੍ਰਮੋਦ ਨੂੰ ਜ਼ਖਮੀ ਹਾਲਤ ਵਿੱਚ ਸ਼ਹਿਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ.12 ਦਿਨ ਤੱਕ ਹਸਪਤਾਲ ਵਿੱਚ ਜਿੰਦਗੀ ਅਤੇ ਮੌਤ ਨਾਲ ਲੜਣ ਤੋਂ ਬਾਅਦ ਪ੍ਰਮੋਦ ਮਹਾਜਨ ਦੀ ਮੌਤ ਹੋ ਗਈ ਸੀ.
ਅਸਵੀਕਰਨ