Webdunia: Portal - Search - Mail - Greetings   More >>
Support | Font Download | Feedback
Take a tour | Family Filter: On
Search  
Welcome, Guest  [ Register | Sign In ]

ਚੀਸ

ਜਗਮੀਤ ਸੰਧੂ

ਉਸਦੀ ਯਾਦ ਦੀ ਕੋਇਲ ਕੂਕ ਰਹੀ,
ਅੱਜ ਮੇਰੀ ਰੂਹ ਦੇ ਬੀਆਬਾਨ 'ਚ.
ਮੇਰਾ ਇੱਕ ਹਿੱਸਾ ਹੈ ਉਹ, ਪਰ
ਪਤਾ ਨਹੀਂ ਕਿੱਥੇ ਵਸਦਾ ਇਸ ਜਹਾਨ 'ਚ.
ਬਰਸ ਰਹੀਆਂ ਨੇ ਰੋਸ਼ਨੀ ਦੀਆਂ ਕਣੀਆਂ,
ਦੋ ਬੱਦਲ ਖੇਡ ਰਹੇ ਨੇ ਅਸਮਾਨ 'ਚ.
ਦੁਨੀਆ ਦੇ ਸਕੂਲ 'ਚ ਜਦੋਂ ਦਾ ਆਇਆ ਹਾਂ,
ਰੋਜ ਬੈਠਣਾ ਪੈਂਦਾ ਜਿੰਦਗੀ ਦੇ ਇਮਤਿਹਾਨ 'ਚ.
ਲਫਜ ਬਿਆਨ ਨਹੀਂ ਕਰ ਸਕਦੇ ਉਹਦੀ ਉਚਾਈ,
ਚੁੱਪ ਹੀ ਰਹਿਣਾ ਪੈਂਦਾ ਉਹਦੀ ਸ਼ਾਨ 'ਚ.
ਇੱਕ ਆਲਣਾ, ਦੋ ਬੱਚੇ ਛੱਡ ਕੇ ਗਈ ਸੀ, ਹੁਣ ਬੈਠੀ ਰੋ ਰਹੀ ਏ ਚਿੜੀ ਰੋਸ਼ਨਦਾਨ 'ਚ
ਅਸਵੀਕਰਨ