ਸੰਗੀਤਕਾਰ ਏਆਰ ਰਹਿਮਾਨ ਮੁਤਾਬਿਕ 'ਜੋਧਾ ਅਕਬਰ' ਫਿਲਮ ਵਿੱਚ ਸੰਗੀਤ ਦੇਣਾ ਉਨ੍ਹਾਂ ਦੇ ਲਈ ਬਹੁਤ ਚੁਣੌਤੀ ਭਰਿਆ ਕੰਮ ਸੀ. ਰਹਿਮਾਨ ਮੁਤਾਬਿਕ ਫਿਲਮ ਵਿੱਚ ਸੋਲਹਵੀਂ ਸਦੀ ਦੀ ਕਹਾਣੀ ਹੈ ਅਤੇ ਉਸ ਦੌਰ ਦੀ ਕਹਾਣੀ ਦੇ ਲਈ ਅਜੀਹੇ ਸੰਗੀਤ ਦੇ ਲੋੜ ਸੀ ਜੋ ਉਸ ਦੌਰ ਨਾਲ ਮੇਲ ਖਾਵੇ. ਆਸ਼ੁਤੋਸ਼ ਦੇ ਨਾਲ ਕੰਮ ਕਰਨਾ ਵਧੀਆ ਅਨੁਭਵਰ ਰਿਹਾ ਹੈ. ਅਸੀ 'ਲਗਾਨ' ਤੋਂ ਸ਼ੁਰੂਆਤ ਕੀਤੀ ਅਤੇ ਫਿਰ 'ਸਵਦੇਸ' ਵਿੱਚ ਵੀ ਇਕੱਠਿਆਂ ਕੰਮ ਕੀਤਾ. ਦੋਵੇਂ ਹੀ ਫਿਲਮਾਂ ਵਿੱਚ ਕੰਮ ਕਰਕੇ ਸੰਤੋਖ ਜਿਹਾ ਮਿਲਿਆ.
ਦੋ ਦਿਨ ਪਹਿਲਾਂ ਮੁੰਬਈ ਵਿੱਚ ਇਸ ਫਿਲਮ ਦਾ ਸੰਗੀਤ ਲਾਂਚ ਕੀਤਾ ਗਿਆ. ਇਸ ਕਾਰਜਕ੍ਰਮ ਵਿੱਚ ਰਿਤਿਕ ਰੋਸ਼ਨ, ਐਸ਼ਵਰਿਆ ਰਾਏ, ਅਮਿਤਾਭ ਬੱਚਨ, ਅਮਰਸਿੰਘ, ਸੰਜੈ ਖਾਨ, ਜ਼ਰੀਨ ਖਾਨ, ਜ਼ਾਯਦ ਖਾਨ, ਏਆਰ ਰਹਿਮਾਨ, ਜਾਵੇਦ ਅਖਤਰ, ਰੋਨੀ ਸਕਰੁਵਾਲਾ ਸਮੇਤ ਸਾਰੇ ਗਾਇਕ ਮੌਜੂਦ ਸਨ. '
ਇਸ ਮੌਕੇ ਤੇ ਆਸ਼ੁਤੋਸ਼ ਗੋਵਾਰੀਕਰ ਨੇ ਫਿਲਮ ਦੇ ਸੰਗੀਤ ਬਾਰੇ ਕਿਹਾ 'ਜਾਵੇਦ ਸਾਹਬ ਅਤੇ ਰਹਿਮਾਨ ਵਰਗੇ ਲੋਕਾਂ ਦੇ ਨਾਲ ਸੰਗੀਤ ਤੇ ਕੰਮ ਕਰਨਾ ਹਮੇਸ਼ਾ ਹੀ ਆਨੰਦਪੂਰਨ ਹੁੰਦਾ ਹੈ. ਫਿਲਮ ਦੇ ਸੰਗੀਤ ਨੂੰ ਬਣਾਉਣ ਸਮੇਂ ਰਾਜਪੂਤ ਅਤੇ ਮੁਗਲ ਸੰਸਕ੍ਰਿਤੀ ਦਾ ਧਿਆਨ ਰੱਖਿਆ ਗਿਆ ਹੈ. ਇਨ੍ਹਾਂ ਦੋਹਾਂ ਨੇ ਮਿਲਕੇ ਅਜੀਹਾ ਕੰਬੀਨੇਸ਼ਨ ਤਿਆਰ ਕੀਤਾ ਹੈ ਜੋ ਸਾਰਿਆਂ ਨੂੰ ਪਸੰਦ ਆਵੇਗਾ. 'ਜੋਧਾ ਅਕਬਰ' ਦਾ ਸੰਗੀਤ ਬਜਾਰ ਵਿੱਚ 15 ਜਨਵਰੀ ਤੋਂ ਉਪਲਬਧ ਹੋਵੇਗਾ.

ਲੋਡ ਹੋ ਰਿਹਾ ਹੈ