ਨਿਰਮਾਤਾ: ਕੁਮਾਰ ਮੰਗਤ, ਸੁਨੀਲ ਲੁੱਲਾ
ਨਿਰਦੇਸ਼ਕ: ਰੋਹਿਤ ਸ਼ੈਟੀ
ਸੰਗੀਤ: ਸੰਦੀਪ ਚੌਟਾ, ਸਰੂਰ, ਦਲੇਰ ਮਹਿੰਦੀ, ਸ਼ਿਵਾਨੀ ਕਸ਼ਯਪ, ਰਾਘਵ, ਅਮਰ ਮੋਹਿਲੇ
ਕਲਾਕਾਰ: ਅਜੈ ਦੇਵਗਨ, ਆਇਸ਼ਾ ਟਾਕਿਆ, ਅਰਸ਼ਦ ਵਾਰਸੀ, ਇਰਫਾਨ ਖਾਨ, ਅੰਜਨਾ ਸੁਖਾਨੀ, ਤੁਸ਼ਾਰ ਕਪੂਰ(ਵਿਸ਼ੇਸ਼ ਭੁਮਿਕਾ), ਈਸ਼ਾ ਦਿਉਲ(ਵਿਸ਼ੇਸ਼ ਭੁਮਿਕਾ)
ਵਿਜੇ ਆਨੰਦ ਦੀ 'ਤੀਸਰੀ ਮੰਜ਼ਿਲ', ਅਤੇ 'ਜਵੇਲ ਥੀਫ' ਕਈ ਫਿਲਮਕਾਰਾਂ ਦੀ ਪ੍ਰੇਰਣਾ ਰਹੀ ਹੈ. ਇਹਨਾਂ ਦੋ ਕਲਾਸਿਕ ਫਿਲਮਾਂ ਤੋਂ ਪ੍ਰਭਾਵਿਤ ਹੋ ਕੇ ਕਈ ਨੌਜਵਾਨ ਨਿਰਦੇਸ਼ਕਾਂ ਨੇ ਫਿਲਮਾਂ ਬਣਾਈਆਂ ਹਨ. ਨਿਰਦੇਸ਼ਕ ਰੋਹਿਤ ਸ਼ੈਟੀ ਵੀ 'ਤੀਸਰੀ ਮੰਜ਼ਿਲ' ਦੇ ਪ੍ਰਸ਼ੰਸਕ ਹਨ ਅਤੇ ਇਸਦਾ ਅਸਰ ਉਹਨਾਂ ਦੀ ਫਿਲਮ ਤੇ ਦਿਖਾਈ ਦਿੰਦਾ ਹੈ. ਹਾਲਾਂਕਿ ਫਿਲਮ 'ਸੰਡੇ' ਦੀ ਪ੍ਰੇਰਣਾ ਤੇਲਗੂ ਫਿਲਮ 'ਅਨੁਕੋਕੁੰਡਾ ਓਕਾ ਰੋਜੂ'(2005) ਤੋਂ ਲਈ ਗਈ ਹੈ.
ਇੱਕ ਹੱਤਿਆ ਅਤੇ ਉਸਤੋਂ ਬਾਅਦ ਕਾਤਲ ਨੂੰ ਫੜਣ ਦੀ ਉਲਝੀ ਹੋਈ ਗੁੱਥੀ ਨੂੰ ਕਿਸ ਤਰਾਂ ਸੁਲਝਾਇਆ ਜਾਂਦਾ ਹੈ ਇਹ ਫਿਲਮ ਵਿੱਚ ਰੋਚਕ ਅਤੇ ਸਟਾਈਲਿਸ਼ ਤਰੀਕੇ ਨਾਲ ਦਿਖਾਇਆ ਗਿਆ ਹੈ. ਕਈ ਕਿਰਦਾਰਾਂ ਤੇ ਸੂਈ ਦੀ ਨੋਕ ਘੁੰਮਦੀ ਹੈ ਅਤੇ ਦਰਸ਼ਕ ਲਗਾਤਾਰ ਆਪਣੇ ਹਿਸਾਬ ਨਾਲ ਅਨੁਮਾਨ ਲਗਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ.
ਰੋਹਿਤ ਸ਼ੈਟੀ ਦਾ ਕਹਾਣੀ ਕਹਿਣ ਦਾ ਤਰੀਕਾ ਉਹਨਾਂ ਦੀਆਂ ਦੋ ਫਿਲਮਾਂ (ਜਮੀਨ, ਗੋਲਮਾਲ) ਦੇ ਮੁਕਾਬਲੇ ਬਿਹਤਰ ਹੈ. ਉਹਨਾਂ ਨੇ ਹਾਸੇ ਅਤੇ ਭੇਦ ਵਿੱਚ ਵਧੀਆ ਸੰਤੁਲਨ ਬਣਾਇਆ ਹੈ ਜਿਸ ਨਾਲ ਫਿਲਮ ਆਮ ਜਨਤਾ ਨੂੰ ਜਿਆਦਾ ਪਸੰਦ ਆਵੇਗੀ.
ਸੇਹਰ (ਆਇਸ਼ਾ ਟਾਕੀਆ) ਦੀ ਜਿੰਦਗੀ ਤੋਂ ਇੱਕ ਸੰਡੇ ਮਿਸਿੰਗ ਹੈ ਅਤੇ ਇਸੇ ਦੇ ਆਧਾਰ ਤੇ ਸਸਪੈਂਸ ਦਾ ਤਾਣਾ ਬਾਣਾ ਬੁਣਿਆ ਗਿਆ ਹੈ. ਇਸ ਕਹਾਣੀ ਵਿੱਚ ਬੱਲੂ (ਅਰਸ਼ਦ ਵਾਰਸੀ), ਟੈਕਸੀ ਡਰਾਇਵਰ ਅਤੇ ਉਸਦਾ ਦੋਸਤ ਕੁਮਾਰ (ਇਰਫਾਨ ਖਾਨ), ਰਿਤੂ (ਅੰਜਨਾ ਸੁਖਾਨੀ) ਦੇ ਚਰਿਤਰ ਵੀ ਸ਼ਾਮਿਲ ਰਹਿੰਦੇ ਹਨ ਅਤੇ ਐਸਪੀ ਰਾਜਵੀਰ (ਅਜੇ ਦੇਵਗਨ) ਇਸ ਭੇਦ ਨੂੰ ਸੁਲਝਾਉਂਦਾ ਹੈ.
ਕਹਾਣੀ ਕੋਈ ਨਵੀਂ ਨਹੀਂ ਹੈ, ਪਰ ਸਕ੍ਰਿਪਟ ਲੇਖਕਾਂ ਨੇ ਫਿਲਮ ਦੇ ਪਹਿਲੇ ਹਿੱਸੇ ਵਿੱਚ ਚੰਗੀ ਮਿਹਨਤ ਕੀਤੀ ਹੈ ਪਰ ਦੂਜੇ ਹਿੱਸੇ ਵਿੱਚ ਉਨ੍ਹੀ ਜਿਆਦਾ ਮਿਹਨਤ ਨਹੀਂ ਕੀਤੀ ਜਦੋਂਕਿ ਇਹੀ ਫਿਲਮ ਦਾ ਮੁੱਖ ਭਾਗ ਹੈ. ਰੋਹਿਤ ਸ਼ੈਟੀ ਨੇ ਉਹਨਾਂ ਦੀ ਕਮਜੋਰੀਆਂ ਨੂੰ ਸਫਾਈ ਨਾਲ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ.
ਫਿਲਮ ਵਿੱਚ ਕਈ ਸੰਗੀਤਕਾਰਾਂ ਸੰਗੀਤ ਦਿੱਤਾ ਹੈ, ਇਸ ਲਈ ਕਈ ਪ੍ਰਕਾਰ ਦੀਆਂ ਧੁਨਾਂ ਸੁਨਣ ਨੂੰ ਮਿਲਦੀਆਂ ਹਨ. ਇਸ਼ਾ ਦਿਉਲ ਤੇ ਫਿਲਮਾਇਆ ਗਿਆ ਗੀਤ 'ਕਸ਼ਮਕਸ਼' ਵਧੀਆ ਹੈ. ਇਸ਼ਾਨੇ ਇਸਤੇ ਬਹੁਤ ਵਧੀਆ ਡਾਂਸ ਕੀਤਾ ਹੈ. ਤੁਸ਼ਾਰ ਤੇ ਫਿਲਮਾਏ ਗਏ ਗੀਤ ਦੀ ਕੋਰਿਉਗ੍ਰਾਫੀ ਦੇਖਣਯੋਗ ਹੈ.
ਜੈ ਸਿੰਘ ਦੇ ਸਟੰਟ ਸਟਾਇਲਿਸ਼ ਹਨ. ਅਸੀਮ ਬਜਾਜ ਦੀ ਸਿਨੇਮਾਟੋਗ੍ਰਾਫੀ ਉੱਚ ਦਰਜੇ ਦੀ ਹੈ. ਅਸੀਮ ਲਗਾਤਾਰ ਚੰਗਾ ਕੰਮ ਕਰ ਰਹੇ ਹਨ. ਸਾਜਿਦ-ਫਰਹਦ ਦੇ ਡਾਇਲਾਗ ਫਿਲਮ ਦੇ ਮੂਡ ਦੇ ਅਨੁਰੂਪ ਹਨ. ਇਸ਼ਾ ਦਿਉਲ ਤੇ ਫਿਲਮਾਏ ਗਏ ਗੀਤ ਦਾ ਸੈਟ ਵਧੀਆ ਹੈ.
ਹਮੇਸ਼ਾ ਵਾਂਗ ਅਰਸ਼ਦ ਵਾਰਸੀ ਫਾਰਮ ਵਿੱਚ ਹਨ.ਉਹਨਾਂ ਨੂੰ ਦੇਖਣਾ ਆਨੰਦਦਾਇਕ ਹੈ.ਇਰਫਾਨ ਖਾਨ ਸਰਪ੍ਰਾਈਜ ਦਿੰਦੇ ਹਨ. ਆਇਸ਼ਾ ਟਾਕੀਆ ਨੂੰ ਦੇਖਕੇ ਲੱਗਦਾ ਹੀ ਨਹੀਂ ਕਿ ਉਹ ਅਭਿਨੇ ਕਰ ਰਹੀ ਹੈ. ਮੁਕੇਸ਼ ਤਿਵਾੜੀ, ਮੁਰਲੀ ਸ਼ਰਮਾ, ਬ੍ਰਜ਼ੇਸ਼ ਹੀਰਜ਼ੀ ਅਤੇ ਅਲੀ ਅਸਗਰ ਨੇ ਵੀ ਆਪਣਾ-ਆਪਣਾ ਕੰਮ ਠੀਕ ਢੰਗ ਕੀਤਾ ਹੈ.
ਕੁੱਲ ਮਿਲਾਕੇ 'ਸੰਡੇ' ਇੱਕ ਮਨੋਰੰਜਕ ਫਿਲਮ ਹੈ ਅਤੇ ਇਸ ਵਿੱਚ ਅਜਿਹੇ ਤੱਤ ਹਨ ਜੋ ਦਰਸ਼ਕਾਂ ਨੂੰ ਪਸੰਦ ਆਉਣਗੇ.

ਲੋਡ ਹੋ ਰਿਹਾ ਹੈ