Webdunia: Portal - Search - Mail - Greetings   More >>
Support | Font Download | Feedback
Take a tour | Family Filter: On
Search  
Welcome, Guest  [ Register | Sign In ]

ਆਖਰ ਕੀ ਹੈ ਲਿਟਮਸ ਪੇਪਰ

ਕੁਦਰਤ ਵਿਚ ਅਨੇਕਾਂ ਹੀ ਕਿਸਮ ਦੇ ਭੌਤਿਕ ਅਤੇ ਰਸਾਇਣਕ ਪਰਿਵਰਤਨ ਆਉਂਦੇ ਰਹਿੰਦੇ ਹਨ. ਇਨ੍ਹਾਂ ਵਿਚੋਂ ਕਈ ਕਿਰਿਆਵਾਂ ਦਾ ਵਿਗਿਆਨੀਆਂ ਨੇ ਪਤਾ ਲਗਾ ਲਿਆ ਹੈ ਪਰ ਕਈ ਕਿਰਿਆਵਾਂ ਦਾ ਭੇਦ ਅਜੇ ਵੀ ਪਤਾ ਨਹੀਂ ਲੱਗ ਸਕਿਆ. ਜਦੋਂ ਅਸੀਂ ਕਿਸੇ ਖੇਤ ਜਾਂ ਕਿਆਰੀ ਵਿਚ ਜਾਂਦੇ ਹਾਂ ਅਤੇ ਉਥੇ ਵੱਖ-ਵੱਖ ਪੌਦਿਆਂ ’ਤੇ ਲੱਗੇ ਵੱਖੋ-ਵੱਖਰੇ ਰੰਗਾਂ ਦੇ ਫਲ ਦੇਖਦੇ ਹਾਂ ਜਾਂ ਵੱਖੋ-ਵੱਖਰਾ ਸੁਆਦ ਦੇਣ ਵਾਲੇ ਫਲਾਂ ਦਾ ਸੁਆਦ ਚੱਖਦੇ ਹਾਂ ਤਾਂ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਇਕੋ ਹੀ ਕਿਆਰੀ ਵਿਚੋਂ ਇਕੋ ਜਿਹੀ ਖੁਰਾਕ ਚੂਸ ਕੇ ਉਸ ਤੋਂ ਵੱਖਰੇ ਰੰਗਾਂ ਦੇ ਫੁੱਲ ਜਾਂ ਵੱਖਰੇ ਸੁਆਦ ਦੇ ਫਲ ਤਿਆਰ ਕਰਨ ਵਾਲੀ ਕਿਰਿਆ ਜਾਂ ਤਾਂ ਪੌਦੇ ਕੋਲ ਹੈ ਜਾਂ ਕੁਦਰਤ ਕੋਲ, ਅਜੇ ਵਿਗਿਆਨੀਆਂ ਨੂੰ ਵੀ ਇਸ ਦਾ ਭੇਦ ਪਤਾ ਨਹੀਂ ਲੱਗਾ.

ਪ੍ਰਯੋਗਸ਼ਾਲਾ ਵਿਚ ਤਾਂ ਅਸੀਂ ਬਹੁਤੀਆਂ ਉਹ ਕਿਰਿਆਵਾਂ ਹੀ ਦੁਹਰਾਉਂਦੇ ਹਾਂ, ਜਿਨ੍ਹਾਂ ਬਾਰੇ ਵਿਗਿਆਨੀਆਂ ਨੇ ਪਤਾ ਲਗਾ ਲਿਆ ਹੈ. ਪ੍ਰਯੋਗਸ਼ਾਲਾ ਵਿਚ ਅਸੀਂ ਤੇਜ਼ਾਬੀ ਜਾਂ ਐਸਿਡਿਕ ਅਤੇ ਖਾਰੀ ਜਾਂ ਬੇਸਿਕ ਘੋਲਾਂ ਦਾ ਪਤਾ ਕਰਨ ਲਈ ਵਿਸ਼ੇਸ਼ ਕਾਗਜ਼ਾਂ ਜਾਂ ਘੋਲਾਂ ਦੀ ਵਰਤੋਂ ਕਰਦੇ ਹਾਂ, ਜਿਸ ਦਾ ਨਾਂਅ ਹੈ ‘ਲਿਟਮਸ’. ਜਦੋਂ ਅਸੀਂ ਕਿਸੇ ਘੋਲ ਵਿਚ ਨੀਲਾ ਲਿਟਮਸ ਪੇਪਰ ਪਾਉਂਦੇ ਹਾਂ ਅਤੇ ਜੇ ਲਿਟਮਸ ਦਾ ਰੰਗ ਲਾਲ ਹੋ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਘੋਲ ਤੇਜ਼ਾਬੀ ਹੈ ਪਰ ਜੇ ਘੋਲ ਲਾਲ ਲਿਟਮਸ ਨੂੰ ਨੀਲਾ ਕਰ ਦੇਵੇ ਤਾਂ ਅਸੀਂ ਕਹਿੰਦੇ ਹਾਂ ਘੋਲ ਖਾਰੀ ਹੈ. ਆਓ ਇਹ ਪਤਾ ਕਰੀਏ ਕਿ ਲਿਟਮਸ ਕੀ ਹੈ ਤੇ ਕਿਵੇਂ ਕਿਰਿਆ ਕਰਦਾ ਹੈ?

ਲਿਟਮਸ ਇਕ ਕੁਦਰਤੀ ਰੰਗ ਹੈ ਜੋ ਕਿ ਪੌਦਿਆਂ ਦੇ ਵਿਸ਼ੇਸ਼ ਵਰਗ ‘ਲਾਈਕਨਜ਼’ ਤੋਂ ਤਿਆਰ ਕੀਤਾ ਜਾਂਦਾ ਹੈ. ਇਹ ਪੌਦਿਆਂ ਦਾ ਅਜਿਹਾ ਵਰਗ ਹੁੰਦਾ ਹੈ, ਜਿਸ ਵਿਚ ਪੌਦਿਆਂ, ਦੋ ਵਰਗੀ ਕਾਈ ਜਾਂ ਅਲਗੀ ਅਤੇ ਉਲੀ ਜਾਂ ਫੰਗਸ ਦੋਵਾਂ ਦੇ ਗੁਣ ਹੁੰਦੇ ਹਨ. ਧਰਤੀ ਹੇਠਾਂ ਇਹ ਉਲੀ ਦੀ ਤਰ੍ਹਾਂ ਹੁੰਦੇ ਹਨ ਤੇ ਆਧਾਰ ਵਿਚੋਂ ਕਾਰਬਨਿਕ ਭੋਜਨ ਚੂਸਦੇ ਹਨ ਜਦਕਿ ਇਨ੍ਹਾਂ ਦਾ ਹਵਾ ਵਿਚਲਾ ਭਾਗ ਅਲਗੀ ਵਰਗਾ ਹਰਾ ਹੁੰਦਾ ਹੈ. ਲਾਈਕਨ ਬਹੁਤ ਹੀ ਛੋਟੇ-ਛੋਟੇ ਪੌਦੇ ਹੁੰਦੇ ਹਨ ਅਤੇ ਠੰਢੇ ਖੇਤਰਾਂ ਵਿਚ ਪਾਏ ਜਾਂਦੇ ਹਨ. ਨੀਦਰਲੈਂਡ ਵਿਚ ਲਾਈਕਨ ਦੀਆਂ ਕਈ ਕਿਸਮਾਂ ਪਾਈਆਂ ਜਾਂਦੀਆਂ ਹਨ.

ਜਦ ਰੌਸੈਲਾ ਟਿੰਕੋਟੋਰੀਆ ਨਾਂਅ ਦੇ ਲਾਈਕਨ ਦੀ ਅਮੋਨੀਅਮ ਪੋਟਾਸ਼ੀਅਮ ਕਾਰਬੋਨੇਟ ਅਤੇ ਅਣਬੁਝੇ ਚੂਨੇ ਜਾਂ ਲਾਈਮ ਨਾਲ ਕਿਰਿਆ ਹੁੰਦੀ ਹੈ ਤਾਂ ਨੀਲੇ ਰੰਗ ਦਾ ਘੋਲ ਤਿਆਰ ਹੁੰਦਾ ਹੈ, ਜਿਸ ਨੂੰ ਨੀਲਾ ਲਿਟਮਸ ਕਹਿੰਦੇ ਹਨ. ਜਦੋਂ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਇਸ ਘੋਲ ਵਿਚ ਡੁਬੋ ਕੇ ਸੁਕਾਇਆ ਜਾਂਦਾ ਹੈ ਤਾਂ ਨੀਲਾ ਲਿਟਮਸ ਪੇਪਰ ਤਿਆਰ ਹੁੰਦਾ ਹੈ. ਇਹ ਹੀ ਨੀਲਾ ਲਿਟਮਸ ਪੇਪਰ ਹੈ, ਜਿਸ ਐਸਿਡ ਜਾਂ ਤੇਜ਼ਾਬ ਵਿਚ ਪਾਉਣ ’ਤੇ ਇਸ ਦਾ ਲਘੂਕਰਣ ਹੋ ਜਾਂਦਾ ਹੈ ਤੇ ਹਾਈਡ੍ਰੋਜਨ ਦੇ ਮੇਲ ਨਾਲ ਰੰਗ ਲਾਲ ਹੋ ਜਾਂਦਾ ਹੈ. ਲਾਈਕਨ ਦੀ ਹੀ ਇਕ ਹੋਰ ਜਾਤੀ ਔਰਚਿਲ ਜਾਂ ਕਡਬੀਅਰ ਤੋਂ ਲਾਲ ਰੰਗ ਤਿਆਰ ਕੀਤਾ ਜਾਂਦਾ ਹੈ, ਜਿਸ ਤੋਂ ਲਾਲ ਲਿਟਮਸ ਬਣਾਇਆ ਜਾਂਦਾ ਹੈ.

ਅਲਕਾਨਾ ਟਿੰਕੋਟੋਰੀਆ ਨਾਂਅ ਦੇ ਲਾਈਕਨ ਦੀਆਂ ਜੜ੍ਹਾਂ (ਝੂਠੀਆਂ ਜੜ੍ਹਾਂ) ਤੋਂ ਅਲਕਾਨਾ ਨਾਂਅ ਦਾ ਰੰਗ ਤਿਆਰ ਕੀਤਾ ਜਾਂਦਾ ਹੈ ਜੋ ਕਿ ਅਲਕੋਹਲ, ਬੈਨਜੀਨ ਅਤੇ ਈਥਰ ਵਿਚ ਘੁਲਣਸ਼ੀਲ ਹੁੰਦਾ ਹੈ. ਜਦੋਂ ਕਾਗਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਅਲਕਾਨਾ ਜਾਂ ਅਲਕਾਨੈਟ ਦੇ ਅਲਕੋਹਲ ਵਿਚ ਘੋਲ ਵਿਚ ਡੁਬੋ ਕੇ ਸੁਕਾਇਆ ਜਾਂਦਾ ਹੈ ਤਾਂ ਲਾਲ ਲਿਟਮਸ ਪੇਪਰ ਤਿਆਰ ਹੁੰਦਾ ਹੈ. ਖਾਰ ਜਾਂ ਬੇਸ ਵਿਚ ਪਾਉਣ ’ਤੇ ਲਾਲ ਲਿਟਮਸ ਦਾ ਆਕਸੀਕਰਨ ਹੋ ਜਾਂਦਾ ਹੈ ਤੇ ਉਹ ਨੀਲਾ ਹੋ ਜਾਂਦਾ ਹੈ.ਜੇ ਤੁਸੀਂ ਕਿਸੇ ਤੇਜ਼ਾਬੀ ਘੋਲ ਨੂੰ ਉਦਾਸੀਨ ਕਰਨਾ ਹੈ ਤਾਂ ਇਸ ਵਿਚ ਲਾਲ ਲਿਟਮਸ ਪਾਓ. ਹੁਣ ਇਸ ਵਿਚ ਬੂੰਦ-ਬੂੰਦ ਕਰਕੇ ਖਾਰ ਜਾਂ ਅਲਕਲੀ ਪਾਓ. ਜਦ ਰੰਗ ਬੈਂਗਣੀ ਹੋ ਜਾਵੇ ਤਾਂ ਘੋਲ ਉਦਾਸੀਨ ਜਾਂ ਨਿਊਟਰਲ ਹੋ ਗਿਆ ਹੈ.
ਅਸਵੀਕਰਨ