Welcome, Guest   [ Register | Sign In | Take a tour | Adult Filter: On ]

ਗ੍ਰਿਫ਼ਤਰੀ ਤੋਂ ਬਾਅਦ ਰਾਜ ਠਾਕਰੇ ਨੂੰ ਜਮਾਨਤ

ਉਤਰ ਭਾਰਤੀਆਂ ਵਿਰੁਧ ਕੀਤੀਆਂ ਗਈ ਟਿੱਪਣੀਆਂ ਕਾਰਨ ਗ੍ਰਿਫ਼ਤਾਰ ਕੀਤੇ ਗਏ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੂੰ ਅੱਜ ਬਿਕ੍ਰੋਲੀ ਦੀ ਅਦਾਲਤ ਨੇ ਜਮਾਨਤ ਉੱਤੇ ਰਿਹਾਅ ਕਰ ਦਿੱਤਾ ਗਿਆ.

ਅੱਜ ਸ਼ਾਮ 4.15 ਵੱਜੇ ਰਾਜ ਨੂੰ ਉਨ੍ਹਾਂ ਦੇ ਸ਼ਿਵਾਜੀ ਪਾਰਕ ਨੇੜਲੇ ਕ੍ਰਿਸ਼ਨਾ ਨਿਵਾਸ ਤੋਂ ਉਤਰ ਭਾਰਤੀਆਂ ਵਿਰੁਧ ਭੜਕਾਊ ਬਿਆਨਬਾਜੀ ਕਰਨ ਕਾਰਨ ਗ੍ਰਿਫ਼ਤਾਰ ਕੀਤੇ ਗਏ ਰਾਜ ਨੂੰ ਪਹਿਲਾਂ ਤਾਂ ਕੋਰਟ ਨੇ 23 ਫ਼ਰਵਰੀ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਪਰ ਫ਼ੈਸਲਾ ਆਉਂਦੇ ਸਾਰ ਹੀ ਰਾਜ ਦੇ ਪੰਜ ਵਕੀਲਾਂ ਨੇ ਇਕ ਜਮਾਨਤ ਅਰਜੀ ਦਾਇਰ ਕਰ ਕੇ ਰਾਜ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ ਜਿਸ ਨੂੰ ਕੋਰਟ ਮਨਜੂਰ ਕਰਦਿਆਂ 15 ਹਜਾਰ ਦੇ ਨਿੱਜੀ ਮੁਚੱਲਕੇ ਉੱਤੇ ਜਮਾਨਤ ਰਿਹਾਅ ਕਰ ਦਿੱਤਾ.

ਕੋਰਟ ਵਿੱਚ ਸਰਕਾਰੀ ਵਕੀਲ ਨੇ ਪੁਲਿਸ ਦੇ ਵੱਲੋਂ 24 ਘੰਟੇ ਦੇ ਰਿਮਾਂਡ ਦੀ ਮੰਗ ਕੀਤੀ ਸੀ ਜਿਸ ਨੂੰ ਕੋਰਟ ਨੇ ਨਾਮੰਜੂਰ ਕਰਦਿਆਂ ਰਾਜ ਨੂੰ 12 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਸੁਣਾਇਆਂ ਸੀ.

ਇੱਥੇ ਇਹ ਵੀ ਦਸਣਯੋਗ ਹੈ ਕਿ ਰਾਜ ਨੇ ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਤੱਕ ਇਹ ਰੱਟ ਲਗਾ ਰੱਖੀ ਸੀ ਕਿ ਉਹ ਜਮਾਨਤ ਲਈ ਅਰਜੀ ਦਾਇਰ ਨਹੀ ਕਰਨਗੇ.
ਅਸਵੀਕਰਨ