Webdunia: Portal - Search - Mail - Greetings   More >>
Support | Font Download | Feedback
Search  
Welcome, Guest  [ Register | Sign In ]

ਕੀਮਤਾਂ ਦੇ ਸਾਗਰ 'ਚ ਡੁੱਬ ਰਿਹਾ ਤੇਲ

ਭਾਰਤ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਪੈਟ੍ਰੋਲੀਅਮ ਉਤਪਾਦ ਜਿਸ ਗਤੀ ਨਾਲ ਮਹਿੰਗੇ ਹੋਏ ਹਨ ਉਸ ਨਾਲ ਆਮ ਆਦਮੀ ਆਪਣੀ ਕਮਰ ਟੁੱਟਦੀ ਮਹਿਸੂਸ ਕਰ ਰਿਹਾ ਹੈ। ਪੂਰੀ ਦੁਨੀਆ ਤੇਲ ਦੇ ਗਰਮ ਹੁੰਦੇ ਭਾਅ ਦੀ ਤਪਸ਼ ਮਹਿਸੂਸ ਕਰ ਰਹੀ ਹੈ।ਪਰ ਤੇਲ ਦੀ ਇਹ ਧਾਰ ਹਮੇਸ਼ਾ ਤੋਂ ਅਜਿਹੀ ਨਹੀਂ ਸੀ। ਪਿਛਲੇ ਚਾਰ ਸਾਲਾਂ ਵਿੱਚ ਇਹ ਸਭ ਹੋਇਆ ਹੈ। ਇਸ ਤੋਂ ਪਹਿਲਾਂ ਤੇਲ ਮਹਿੰਗਾ ਤਾਂ ਹੁੰਦਾ ਸੀ ਪਰ ਐਨਾ ਨਹੀਂ ਕਿ ਲੋਕਾਂ ਦੇ ਘਰ ਦਾ ਬਜਟ ਹਿੱਲ ਜਾਵੇ।

1980 ਦੇ ਦਹਾਕੇ ਤੱਕ ਸੰਸਾਰ ਤੇਲ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਆਤਮ ਨਿਰਭਰ ਸੀ। ਭਾਰਤ ਵਿੱਚ ਪੈਟਰੋਲ 10 ਰੁਪਏ ਪ੍ਰਤੀ ਲੀਟਰ ਤੋਂ ਵੀ ਘੱਟ ਸੀ ਅਤੇ ਡੀਜ਼ਲ ਵੀ ਦੋ-ਢਾਈ ਰੁਪਏ ਲੀਟਰ ਸੀ। 1990 ਦਾ ਦਹਾਕਾ ਆਉਂਦੇ-ਆਉਂਦੇ ਸਥਿਤੀਆਂ ਬਦਲਣ ਲੱਗੀਆਂ ਅਤੇ ਪੈਟਰੋਲ 25 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ। ਇਸ ਦਹਾਕੇ ਦੇ ਅੰਤ ਵਿੱਚ ਇਹ 30 ਰੁਪਏ ਦੇ ਆਸਪਾਸ ਸੀ। ਪਰ ਵੀਹਵੀਂ ਸਦੀ ਸ਼ੁਰੂ ਹੁੰਦੇ ਹੀ ਤੇਲ ਹਵਾ ਵਿੱਚ ਉੱਡਣ ਲੱਗਿਆ।

ਇਰਾਕ ਤੇ ਅਮਰੀਕੀ ਹਮਲੇ ਦੇ ਬਾਅਦ ਤਾਂ ਤੇਲ ਦੀ ਧਾਰ ਕਈਆਂ ਤੇ ਭਾਰੀ ਪੈ ਰਹੀ ਹੈ। ਜੇਕਰ ਅੰਤਰਰਾਸ਼ਟਰੀ ਬਜ਼ਾਰ ਦੀ ਗੱਲ ਕਰੀਏ ਤਾਂ ਸਤੰਬਰ 2003 ਤੱਕ ਕੱਚੇ ਤੇਲ ਦਾ ਭਾਅ 25 ਡਾਲਰ ਪ੍ਰਤੀ ਬੈਰਲ ਸੀ। ਉਸਦੇ ਬਾਅਦ ਇਰਾਕ ਯੁੱਧ ਦੇ ਨਤੀਜੇ ਸਾਹਮਣੇ ਆਉਣ ਲੱਗੇ ਅਤੇ 11 ਅਗਸਤ 2005 ਨੂੰ ਉਹ 60 ਡਾਲਰ ਪ੍ਰਤੀ ਬੈਰਲ ਤੇ ਪਹੁੰਚ ਗਿਆ। 2006 ਦੀਆਂ ਗਰਮੀਆਂ ਤੱਕ ਤੇਲ ਦੀਆਂ ਕੀਮਤਾਂ ਵਿੱਚ ਤਪਸ਼ ਹੋਰ ਵਧ ਗਈ ਅਤੇ ਉਹ 75 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ। ਹਾਲਾਂਕਿ 2007 ਦੀ ਸ਼ੁਰੂਆਤ ਵਿੱਚ ਇਹ 60 ਡਾਲਰ ਪ੍ਰਤੀ ਬੈਰਲ ਤੱਕ ਹੋ ਗਈਆਂ ਸਨ ਪਰ ਉਸਦੇ ਬਾਅਦ ਤੋਂ ਇਹ ਲਗਾਤਾਰ ਵਧ ਰਹੀਆਂ ਹਨ।

ਕੀ ਹੋਵੇਗਾ ਅੱਗੇ? ਅਜਿਹਾ ਨਹੀਂ ਹੈ ਕਿ ਕੱਚੇ ਤੇਲ ਦੀ ਕੀਮਤ ਇੱਥੇ ਹੀ ਜੰਮ ਕੇ ਰਹਿ ਜਾਵੇਗੀ। ਵੱਖ ਵੱਖ ਅਧਿਐਨ ਦੱਸ ਰਹੇ ਹਨ ਕਿ ਤੇਲ ਅਜੇ ਸੰਸਾਰ ਦੇ ਲੋਕਾਂ ਨੂੰ ਹੋਰ ਪਰੇਸ਼ਾਨ ਕਰੇਗਾ। ਮਈ 2008 ਵਿੱਚ ਅਰਜੁਨ ਐਨ. ਮੂਰਤੀ ਅਤੇ ਗੋਲਡਮੈਨ ਸੈਕ ਨੇ ਆਪਣੇ ਅਗਲੇ ਛੇ ਤੋਂ 24 ਮਹੀਨਿਆਂ ਵਿੱਚ ਕੱਚੇ ਤੇਲ ਦੀ ਕੀਮਤ 150 ਤੋਂ 200 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਜਾਵੇਗੀ।

ਤੇਲ ਖੇਤਰ ਦਾ ਅਧਿਐਨ ਕਰਨ ਵਾਲੀ ਮੁੱਖ ਕੰਪਨੀ ਮੈਥਊ ਸਿੰਪਸਨ ਨੇ ਵਿਸ਼ਲੇਸ਼ਣ ਕਰ ਕੇ ਦੱਸਿਆ ਹੈ ਕਿ 2013 ਤੱਕ ਕੱਚੇ ਤੇਲ ਦੀ ਕੀਮਰ 300 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਤੇਲ ਦੀ ਵਧਦੀ ਕੀਮਤ ਵਿਸ਼ਵ ਵਿੱਚ ਪੈਦਾ ਹੋ ਰਹੇ ਊਰਜਾ ਸੰਕਟ ਦਾ ਨਤੀਜਾ ਹੈ ਅਤੇ ਜੇਕਰ ਇਹਨਾਂ ਨੂੰ ਅਜੇ ਨਹੀਂ ਰੋਕਿਆ ਗਿਆ ਤਾਂ ਵਿਸ਼ਵ ਅਰਥਵਿਵਸਥਾ ਨੂੰ ਧੱਕਾ ਪਹੁੰਚਣਾ ਤੈਅ ਹੈ।

ਕੀ ਹੈ ਪੈਟ੍ਰੋਲੀਅਮ ਇੰਡਸਟਰੀ? ਪੈਟ੍ਰੋਲੀਅਮ ਇੰਡਸਟਰੀ ਇੱਕ ਵਿਸ਼ਵਿਕ ਪ੍ਰਕ੍ਰਿਆ ਹੈ ਜਿਸ ਵਿੱਚ ਤੇਲ ਨੂੰ ਖੋਜਣਾ, ਉਸਦਾ ਭੰਡਾਰਣ, ਸੋਧਣਾ ਅਤੇ ਸਾਫ ਕਰਨਾ ਸ਼ਾਮਿਲ ਹੈ। ਐਨਾ ਹੀ ਨਹੀਂ ਤੇਲ ਨੂੰ ਆਇਲ ਟੈਂਕਰਾਂ ਅਤੇ ਪਾਈਪ ਲਾਈਨ ਦੀ ਮਦਦ ਨਾਲ ਜਰੂਰਤ ਵਾਲੀ ਥਾਂ ਤੇ ਪਹੁੰਚਾਉਣਾ ਅਤੇ ਉਸਦੇ ਵਿਭਿੰਨ ਤੇਲ ਉਤਪਾਦ ਤਿਆਰ ਕਰਨਾ ਪੈਟ੍ਰੋਲੀਅਮ ਇੰਡਸਟਰੀ ਵਿੱਚ ਆਉਂਦਾ ਹੈ। ਪੈਟ੍ਰੋਲੀਅਮ ਦਾ ਸਭ ਤੋਂ ਜਿਆਦਾ ਉਪਯੋਗ ਈਂਧਨ ਲਈ ਹੁੰਦਾ ਹੈ। ਇਸਦੇ ਇਲਾਵਾ ਗੈਸੋਲੀਨ (ਪੈਟਰੋਲ) ਬਣਾਉਣ ਦੀ ਮੰਗ ਸੰਸਾਰ ਵਿੱਚ ਸਭ ਤੋਂ ਜਿਆਦਾ ਹੁੰਦੀ ਹੈ।

ਪੈਟ੍ਰੋਲੀਅਮ ਕਈ ਰਸਾਇਣਿਕ ਉਤਪਾਦ ਬਣਾਉਣ ਦੇ ਕੰਮ ਵੀ ਆਉਂਦਾ ਹੈ। ਇਹਨਾਂ ਵਿੱਚ ਦਵਾ ਉਦਯੋਗ, ਸਾਲਵੇਟ, ਖਾਦ, ਕੀਟਨਾਸ਼ਕ ਅਤੇ ਪਲਾਸਟਿਕ ਬਣਾਉਣ ਦੇ ਉਦਯੋਗ ਸ਼ਾਮਿਲ ਹਨ। ਪੈਟ੍ਰੋਲੀਅਮ ਇੰਡਸਟਰੀ ਨੂੰ ਮੁੱਖ ਤੌਰ ਤੇ ਅਪਸਟ੍ਰੀਮ, ਮਿਡਸਟ੍ਰੀਮ ਅਤੇ ਡਾਊਨਸਟ੍ਰੀਮ ਵਿੱਚ ਵੰਡਿਆ ਜਾਂਦਾ ਹੈ। ਪੈਟ੍ਰੋਲੀਅਮ ਸੰਸਾਰ ਦੇ ਕਈ ਉਦਯੋਗ ਚਲਾਉਣ ਲਈ ਜਿੰਮੇਵਾਰ ਹੈ। ਜੇ ਇਹ ਬੈਠ ਜਾਣ ਤਾਂ ਅਨੇਕ ਉਦਯੋਗ ਵੀ ਠੱਪ ਹੋ ਜਾਣਗੇ। ਦੁਨੀਆ ਦੀ ਸਭ ਤੋਂ ਵੱਧ ਜਰੂਰਤ ਨੂੰ ਤੇਲ ਹੀ ਪੂਰਾ ਕਰਦਾ ਹੈ ਫਿਰ ਭਲਾ ਹੀ ਉਹ ਕਿਸੇ ਵੀ ਰੂਪ ਵਿੱਚ ਕਿਉਂ ਨਾ ਹੋਵੇ।

ਕਿੱਥੋਂ ਕੱਢਿਆ ਜਾਂਦਾ ਹੈ ਪੈਟ੍ਰੋਲੀਅਮ? ਪੈਟ੍ਰੋਲੀਅਮ ਸੰਸਾਰ ਦੀਆਂ ਵਿਭਿੰਨ ਲੋਕੇਸ਼ਨਸ ਤੇ ਪਾਏ ਜਾਣ ਵਾਲੇ ਤੇਲ ਦੇ ਖੂਹਾਂ ਵਿੱਚੋਂ ਕੱਢਿਆ ਜਾਂਦਾ ਹੈ। ਇਹ ਤੇਲ ਦੇ ਖੂਹ ਤੇਲ ਖੇਤਰਾਂ (ਆਇਲ ਫੀਲਡਸ) ਵਿੱਚ ਮਿਲਦੇ ਹਨ ਜਿਹਨਾਂ ਨੂੰ ਅਥੱਕ ਮਿਹਨਤ ਦੇ ਬਾਅਦ ਖੋਜਿਆ ਜਾਂਦਾ ਹੈ। ਇਹ ਤੇਲ ਖੇਤਰ ਸਭ ਥਾਂ ਨਹੀਂ ਹਨ। ਇਹ ਕੁਝ ਭਾਗਸ਼ਾਲੀ ਦੇਸ਼ਾਂ ਵਿੱਚ ਹੀ ਜਿਆਦਾ ਪਾਏ ਜਾਂਦੇ ਹਨ। ਇਹਨਾਂ ਦੇਸ਼ਾਂ ਨੇ ਆਪਣਾ ਇੱਕ ਸਮੂਹ ਵੀ ਬਣਾ ਲਿਆ ਹੈ ਜਿਸ ਨੂੰ ਓਪੇਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਧਰਤੀ ਦੇ ਹੇਠਾਂ ਚੱਟਾਨਾਂ ਦੀਆਂ ਵੱਖ ਵੱਖ ਪਰਤਾਂ ਦੇ ਵਿੱਚ ਵਧਣ ਵਾਲੇ ਦਬਾਅ ਨਾਲ ਪੈਟ੍ਰੋਲੀਅਮ ਉਤਪੰਨ ਹੁੰਦਾ ਹੈ ਅਤੇ ਇਸਦਾ ਪਤਾ ਲਗਾ ਕੇ ਕੱਢੇ ਜਾਣ ਵਾਲੇ ਤੇਲ ਦਾ ਪ੍ਰਤੀਸ਼ਤ ਧਰਤੀ ਦੀ ਕੁੱਲ ਤੇਲ ਖਪਤ ਦਾ 20 ਪ੍ਰਤੀਸ਼ਤ ਹੀ ਹੈ। ਮਤਲਬ ਸੰਸਾਰ ਵਿੱਚ ਅਜੇ ਹੋਰ ਵੀ ਕਈ ਤੇਲ ਖੇਤਰ ਖੋਜੇ ਜਾਣੇ ਬਾਕੀ ਹਨ। ਤੇਲ ਦੇ ਕੁਝ ਖੇਤਰ ਭਾਰਤ ਵਿੱਚ ਵੀ ਮੌਜੂਦ ਹਨ ਜਿਹਨਾਂ ਵਿੱਚੋਂ ਇੱਕ ਬੰਬੇ ਹਾਈ ਅਤੇ ਦੂਜੇ ਅਸਮ ਵਿੱਚ ਹਨ। ਇਹਨਾਂ ਖੇਤਰਾਂ ਤੋਂ ਭਾਰਤ ਦੇ ਸਰਵਜਨਕ ਖੇਤਰ ਦੀ ਤੇਲ ਕੰਪਨੀ ਓਐਨਜੀਸੀ ਕੱਚਾ ਤੇਲ ਕੱਢਣ ਦਾ ਕੰਮ ਕਰਦੀ ਹੈ।

ਪੈਟ੍ਰੋਲੀਅਮ ਦਾ ਇਤਿਹਾਸ : ਪੈਟ੍ਰੋਲੀਅਮ ਦਾ ਆਧੁਨਿਕ ਇਤਿਹਾਸ 1846 ਵਿੱਚ ਸ਼ੁਰੂ ਹੋਇਆ ਜਦੋਂ ਕੋਇਲੇ ਤੋਂ ਕੈਰੋਸੀਨ ਨੂੰ ਬਣਾਇਆ ਗਿਆ। ਇਹ ਕੰਮ ਨੋਵਾ ਸਕੋਟੀਅਨ ਅਬ੍ਰਾਹਿਮ ਪਾਈਨਿਓ ਗੈਸਨਰ ਨੇ ਕੀਤਾ। ਇਸ ਪ੍ਰਕਿਰਿਆ ਨੂੰ ਗੇਸਨਰ ਪੱਧਤੀ ਦੇ ਨਾਮ ਨਾਲ ਜਾਣਿਆ ਗਿਆ। ਇਗਨੇਂਸੀ ਲੂਕਾਜੈਵਿਕ ਨੇ ਗੇਸਨਰ ਪੱਧਤੀ ਵਿੱਚ ਸੰਸ਼ੋਧਨ ਕਰ ਕੇ 1852 ਵਿੱਚ ਰਾਕ ਆਇਲ (ਪੱਥਰ ਤੋਂ ਨਿੱਕਲਣ ਵਾਲੇ ਤੇਲ) ਤੋਂ ਕੈਰੋਸੀਨ ਬਣਾ ਕੇ ਕ੍ਰਾਂਤੀ ਲਿਆ ਦਿੱਤੀ। ਇਹ ਦੋਨੇਂ ਅਮਰ ਲੋਕ ਅੱਜ ਦੇ ਪੈਟ੍ਰੋਲੀਅਮ ਉਦਯੋਗ ਦੇ ਜਨਕ ਹਨ।

ਕੀ ਹੈ ਓਪੇਕ? ਦ ਆਰਗੇਨਾਈਜੇਸ਼ਨ ਆਫ ਦ ਪੈਟ੍ਰੋਲੀਅਮ ਐਕਸਪੋਰਟਿੰਗ ਕੰਟ੍ਰੀਜ਼ (ਓਪੇਕ) 14 ਦੇਸ਼ਾਂ ਦਾ ਸਮੂਹ ਹੈ ਜੋ ਵਿਸ਼ਵ ਵਿੱਚ ਮੁੱਖ ਤੇਲ ਉਤਪਾਦਕ ਦੇਸ਼ ਹਨ। ਇਸ ਸੰਗਠਨ ਦੀ ਸ਼ੁਰੂਆਤ 14 ਅਕਤੂਬਰ 1960 ਨੂੰ ਹੋਈ ਸੀ ਅਤੇ ਉਦੋਂ ਇਸ ਨੂੰ ਈਰਾਨ, ਈਰਾਕ, ਕੁਵੈਤ, ਸਾਉਦੀ ਅਰਬ ਅਤੇ ਵੇਨੇਜੁਏਲਾ ਨੇ ਮਿਲ ਕੇ ਬਣਾਇਆ ਸੀ। ਬਾਅਦ ਵਿੱਚ ਇਹਨਾਂ ਪੰਜ ਦੇਸ਼ਾਂ ਵਿੱਚ ਨੌਂ ਹੋਰ ਦੇਸ਼ ਵੀ ਸ਼ਾਮਿਲ ਹੋ ਗਏ। ਇਹ ਨੌਂ ਦੇਸ਼ ਕਤਰ, ਇੰਡਨੇਸ਼ੀਆ, ਲੀਬੀਆ, ਅਲਜੀਰੀਆ, ਯੂਏਈ, ਨਾਈਜੀਰੀਆ ਅਤੇ ਏਕਵੇਡੋਰ ਅਤੇ ਅੰਗੋਲਾ ਸਨ। ਬਾਅਦ ਵਿੱਚ ਇਹਨਾਂ ਵਿੱਚੋਂ ਅਲਜੀਰੀਆ ਨੂੰ ਹਟਾ ਦਿੱਤਾ ਗਿਆ ਸੀ। ਹੁਣ ਇਹਨਾਂ ਦੀ ਸੰਖਿਆ 13 ਹੈ। ਇਸ ਸੰਗਠਨ ਨੇ 1965 ਤੋਂ ਵਿਏਨਾ ਵਿੱਚ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਅਤੇ ਇੱਥੇ ਇਹਨਾਂ ਦੇਸ਼ਾਂ ਦੇ ਪੈਟ੍ਰੋਲੀਅਮ ਮੰਤਰੀਆਂ ਦੀਆਂ ਨਿਸ਼ਚਿਤ ਅੰਤਰਾਲ ਦੇ ਬਾਅਦ ਬੈਠਕਾਂ ਹੁੰਦੀਆਂ ਰਹਿੰਦੀਆਂ ਹਨ।
dhirsudhir@gmail.com
09977132340
ਅਸਵੀਕਰਨ