ਸੁਧੀਰ ਧੀਰ
ਫ੍ਰੈਂਡਸ਼ਿਪ ਡੇ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਿਰਫ ਨੌਜਵਾਨ ਮੁੰਡੇ ਕੁੜੀਆਂ ਲਈ ਹੀ ਨਹੀਂ ਬਲਕਿ ਬੱਚੇ ਅਤੇ ਬਜ਼ੁਰਗਾਂ ਦੇ ਲਈ ਵੀ ਖਾਸ ਅਹਿਮੀਅਤ ਰੱਖਦਾ ਹੈ।
ਕਈ ਵਾਰ ਇਸ ਦੋਸਤੀ ਦੇ ਰਿਸ਼ਤੇ ਵਿੱਚ ਆਪਣਾਪਣ, ਨਿੱਘ, ਪਿਆਰ ਅਤੇ ਨੇੜਤਾ ਖੂਨ ਦੇ ਰਿਸ਼ਤੇ ਨਾਲੋਂ ਵੀ ਵੱਧ ਹੁੰਦੀ ਹੈ। ਦੋਸਤੀ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਜਾਤ-ਪਾਤ, ਧਰਮ ਅਮੀਰੀ-ਗਰੀਬੀ ਕੋਈ ਮਾਇਨੇ ਨਹੀਂ ਰੱਖਦੀ। ਦੋਸਤੀ ਚਾਹੇ ਕਿਸੇ ਵੀ ਉਮਰ ਦੀ ਹੋਵੇ ਚਾਹੇ ਬਾਲ ਅਵਸਥਾ, ਚਾਹੇ ਜਵਾਨੀ ਅਤੇ ਚਾਹੇ ਬੁਢਾਪੇ ਦੀ ਹੋਵੇ ਇਸ ਨੂੰ ਭੁਲਾਉਣਾ ਬਹੁਤ ਔਖਾ ਹੈ।
ਪੁਰਾਣੇ ਸਮਿਆਂ ਵਿੱਚ ਆਮ ਤੌਰ ਤੇ ਨਾਲ ਪੜਦੇ ਸਹਿਪਾਠੀ ਜਾਂ ਆਂਡ ਗੁਆਂਡ ਰਹਿੰਦਿਆਂ ਨਾਲ ਹੀ ਮਿੱਤਰਤਾ ਹੁੰਦੀ ਸੀ ਪਰ ਅੱਜ ਦੀ ਕੰਪਿਉਟਰ ਅਤੇ ਮੋਬਾਇਲ ਟੈਕਨਾਲੋਜੀ ਨੇ ਸਭ ਦੂਰੀਆਂ ਖਤਮ ਕਰ ਦਿੱਤੀਆਂ ਹਨ। ਅੱਜ ਕੱਲ ਇੰਟਰਨੈਟ ਤੇ ਚੈਟਿੰਗ ਕਰਦੇ, ਵਾਇਸ ਚੈਂਟਿੰਗ, ਮੋਬਾਇਲ ਰਾਂਹੀ ਐਸਐਮਐਸ ਅਤੇ ਗੱਲਬਾਤ ਨੇ ਲੋਕਾਂ ਨੂੰ ਇੱਕ ਦੂਜੇ ਦੇ ਬਹੁਤ ਨੇੜੇ ਕਰ ਦਿੱਤਾ ਹੈ।
ਖੂਨ ਦਾ ਰਿਸ਼ਤਾ ਨਾ ਹੁੰਦਿਆਂ ਹੋਇਆਂ ਵੀ ਕਈ ਵਾਰ ਕੋਈ ਮਿੱਤਰ ਦਿਲ ਦੇ ਇੰਨਾ ਨੇੜੇ ਹੁੰਦਾ ਹੈ ਕਿ ਅਸੀਂ ਉਸ ਨਾਲ ਆਪਣੀ ਪਰਿਵਾਰਿਕ ਸਮੱਸਿਆ ਵੀ ਸਾਂਝੀ ਕਰ ਲੈਂਦੇ ਹਾਂ। ਦੁਨੀਆ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਨੂੰ ਦੋਸਤ ਦੀ ਲੋੜ ਨਾ ਹੋਵੇ। ਇੱਕ ਸੱਚਾ ਦੋਸਤ ਤੁਹਾਨੂੰ ਹਰ ਤਰੀਕੇ ਨਾਲ ਸਵਿਕਾਰ ਕਰ ਲੈਂਦਾ ਹੈ ਅਤੇ ਨਾਲ ਹੀ ਤੁਹਾਨੂੰ ਸਹੀ ਗਲਤ ਦੀ ਪਛਾਣ ਵੀ ਦੱਸਦਾ ਹੈ। ਦੋਸਤਾਂ ਸਾਹਮਣੇ ਆਪਣੀਆਂ ਚੰਗਿਆਈਆਂ ਦਾ ਦਿਖਾਵਾ ਨਹੀਂ ਕੀਤਾ ਜਾਂਦਾ ਹੈ ਉਹਨਾਂ ਸਾਹਮਣੇ ਜਿਸ ਤਰਾਂ ਦੇ ਤੁਸੀਂ ਹੋ ਉਸ ਤਰਾਂ ਹੀ ਵਿਚਰਿਆ ਜਾਂਦਾ ਹੈ।
ਅਸਲ ਵਿੱਚ ਇੱਕ ਚੰਗਾ ਅਤੇ ਸੱਚਾ ਦੋਸਤ ਉਹ ਹੀ ਹੈ ਹਰ ਚੰਗੇ ਅਤੇ ਬੁਰੇ ਵੇਲੇ ਤੁਹਾਡਾ ਸਾਥ ਦਿੰਦਾ ਹੈ ਅਤੇ ਤੁਹਾਨੂੰ ਭਟਕਣ ਤੋ ਰੋਕਦਾ ਹੈ। ਅਜਿਹਾ ਵਿਅਕਤੀ ਕਦੇ ਵੀ ਸੱਚਾ ਦੋਸਤ ਨਹੀਂ ਹੋ ਸਕਦਾ ਜੋ ਦੋਸਤੀ ਵਿੱਚ ਦਰਾਰ ਪੈ ਜਾਣ ਦੇ ਡਰੋਂ ਤੁਹਾਨੂੰ ਗਲਤ ਰਸਤੇ ਤੇ ਚੱਲਣ ਦੇਵੇ।
dhirsudhir@gmail.com
09977132340
ਲੋਡ ਹੋ ਰਿਹਾ ਹੈ...