ਭਾਰਤੀ ਓਲੰਪਿਕ ਦੇ ਇਤਿਹਾਸ ਵਿੱਚ ਅਭਿਨਵ ਬਿੰਦਰਾ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਸ ਦੇ ਨਾਲ ਹੀ ਭਾਰਤ ਨੇ 29ਵੇਂ ਓਲੰਪਿਕ ਦੀ ਤਗਮਾ ਸੂਚੀ ਵਿੱਚ ਸੋਨ ਤਗਮੇ ਨਾਲ ਭਾਰਤ ਦਾ ਖਾਤਾ ਖੋਲਿਆ। 1980 ਤੋਂ ਬਾਅਦ ਭਾਰਤ ਨੂੰ ਇਹ ਪਹਿਲਾ ਸੋਨੇ ਦਾ ਤਗਮਾ ਮਿਲਿਆ ਹੈ। ਭਾਰਤ ਦੀ ਇਸ ਸਫਲਤਾ ਤੇ ਭਾਰਤੀ ਰਾਸ਼ਟਰੀਗਾਨ ਦੀ ਧੁਨ ਵਜਾਈ ਗਈ ਅਤੇ ਉੱਥੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਜਿੱਥੇ ਇੱਕ ਪਾਸੇ ਕਈ ਧਰੁੰਦਰ ਬੀਜ਼ਿੰਗ ਵਿੱਚ ਨਾਕਾਮ ਹੋ ਕੇ ਪਰਤ ਰਹੇ ਸਨ, ਅਜਿਹੇ ਵਿੱਚ ਅਭਿਨਵ ਨੇ ਇਸ ਸੋਨ ਤਗਮੇ ਨੇ ਜਿਵੇਂ ਰੇਗਿਸਤਾਨ ਵਿੱਚ ਮਿੱਠੇ ਪਾਣੀ ਦੀ ਝੀਲ ਦਾ ਕੰਮ ਕੀਤਾ ਹੈ। ਅਭਿਨਵ ਦੀ ਇਸ ਉੱਪਲਬਧੀ ਨਾਲ ਪੂਰਾ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ।
28 ਸਤੰਬਰ 1983 ਨੂੰ ਜਨਮੇ ਅਭਿਨਵ 1998 ਦੇ ਰਾਸ਼ਟਰਮੰਡਲੀ ਖੇਡਾਂ ਦੇ ਸਭ ਤੋਂ ਯੁਵਾ ਨਿਸ਼ਾਨੇਬਾਜ ਸਨ। 2001 ਦੇ ਮਿਉਨਿਖ ਕੱਪ ਵਿੱਚ ਉਹਨਾਂ ਨੇ ਕਾਂਸੇ ਦਾ ਤਗਮਾ ਜਿੱਤਿਆ। ਇਸੇ ਸਾਲ ਮੈਨਚੈਸਟਰ ਵਿੱਚ ਉਹ 10 ਮੀਟਰ ਏਅਰ ਰਾਈਫਲ ਦਾ ਸੋਨ ਤਗਮਾ ਜਿੱਤਣ ਵਿੱਚ ਕਾਮਯਾਬ ਰਹੇ। 2000 ਵਿੱਚ ਏਥੈਂਸ ਓਲੰਪਿਕ ਵਿੱਚ ਅਭਿਨਵ ਨੇ ਰਿਕਾਰਡ ਤਾਂ ਕਾਇਮ ਕੀਤਾ, ਪਰ ਤਗਮਾ ਜਿੱਤਣ ਤੋਂ ਖੁੰਝ ਗਏ। 2001 ਤੋਂ ਵੱਖ ਵੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਬਿੰਦਰਾ 6 ਸੋਨ ਤਗਮੇ ਅਤੇ 'ਰਾਜੀਵ ਗਾਂਧੀ ਖੇਡ ਰਤਨ' ਅਵਾਰਡ ਨਾਲ ਨਵਾਜੇ ਜਾ ਚੁੱਕੇ ਹਨ।
ਦੇਸ਼ ਵਿੱਚ ਜਿੱਥੇ ਮਾਨਸੂਨ ਦੀ ਬਰਸਾਤ ਹੋ ਰਹੀ ਹੈ ਉੱਥੇ ਹੀ ਅਭਿਨਵ ਬਿੰਦਰਾ ਦੀ ਇਸ ਉੱਪਲਬਦੀ ਤੇ ਹੁਣ ਉਸ ਉੱਪਰ ਇਨਾਮਾਂ ਦੀ ਬਰਸਾਤ ਹੋ ਰਹੀ। ਅਭਿਨਵ ਦੇ ਪਿਤਾ ਏਐਸ ਬਿੰਦਰਾ ਦਾ ਕਹਿਣਾ ਹੈ ਕਿ ਉਸਦੇ ਬੇਟੇ ਦੀ ਜਿੱਤ ਦੀ ਖੁਸ਼ੀ ਵਿੱਚ ਉਹ ਆਪਣੇ ਬੇਟੇ ਲਈ 200 ਕਰੋੜ ਰੁਪਏ ਦਾ ਇੱਕ ਹੋਟਲ ਬਨਾਉਣਗੇ। ਇਹ ਹੋਟਲ ਉਹ ਉਸਨੂੰ ਤੋਹਫੇ ਦੇ ਰੂਪ ਵਿੱਚ ਦੇਣਗੇ। ਉਸਦੇ ਵਾਪਸ ਆਉਣ ਤੋਂ ਬਾਅਦ ਅਜਿਹਾ ਜਸ਼ਨ ਮਨਾਇਆ ਜਾਵੇਗਾ ਜਿਸ ਨੂੰ ਪੂਰੀ ਦੁਨੀਆ ਦੇਖੇਗੀ।
ਬਿੰਦਰਾ ਤੇ ਇਨਾਮਾ ਦੀ ਬਰਸਾਤ: ਮਹਾਂਰਾਸ਼ਟਰ ਦੇ ਮੁੱਖ ਮੰਤਰੀ ਵਿਲਾਸਰਾਵ ਦੇਸ਼ਮੁਖ ਨੇ ਰਾਜਸਰਕਾਰ ਵੱਲੋਂ ਬਿੰਦਰਾ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਹਰਿਆਣਾ ਦੇ ਮੁੱਖ ਮੰਤਰੀ ਮਹਿੰਦਰ ਸਿੰਘ ਹੁੱਡਾ ਨੇ 25 ਲੱਖ ਰੁਪਏ ਅਤੇ ਐਮਪੀ ਸਰਕਾਰ ਨੇ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਵੀ ਬਿੰਦਰਾ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਬੀਸੀਸੀਆਈ ਨੇ ਬਿੰਦਰਾ ਨੂੰ 25 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਹੈ। ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਵੱਲੋਂ ਅਭਿਨਵ ਬਿੰਦਰਾ ਨੂੰ ਉਮਰਭਰ ਲਈ ਗੋਲਡਨ ਪਾਸ ਜਾਰੀ ਕਰਨ ਦਾ ਐਲਾਨ ਕੀਤਾ ਹੈ ਜਿਸ ਨਾਲ ਉਹ ਦੇਸ਼ ਭਰ ਵਿੱਚ ਕਿਤੇ ਵੀ ਮੁਫਤ ਯਾਤਰਾ ਕਰ ਸਕਦੇ ਹਨ।
28 ਸਾਲਾਂ ਬਾਅਦ ਭਾਰਤ ਦੀ ਝੋਲੀ ਸੋਨੇ ਦਾ ਤਗਮਾ ਪਾਉਣ ਵਾਲੇ ਅਭਿਨਵ ਬਿੰਦਰਾ ਦਾ ਨਾਮ ਇਤਿਹਾਸ ਦੇ ਪੰਨਿਆਂ ਤੇ ਸੁਨਿਹਰੇ ਅੱਖਰਾਂ ਨਾਲ ਲਿਖਿਆ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਵੀ ਇਸ ਮਹਾਨ ਪ੍ਰਤਿਭਾਸ਼ਾਲੀ ਖਿਡਾਰੀ ਤੋਂ ਬਹੁਤ ਉਮੀਦਾਂ ਹਨ ਜਿਸਨੇ ਪੂਰੀ ਦੁਨੀਆ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ।
dhirsudhir@gmail.com
09814900538
ਲੋਡ ਹੋ ਰਿਹਾ ਹੈ...