Webdunia: Portal - Search - Mail - Greetings   More >>
Support | Font Download | Feedback
Search  
Welcome, Guest  [ Register | Sign In ]

ਦੋ ਗੁੱਟਾਂ ਦੀ ਲੜਾਈ 'ਚ 1 ਹਲਾਕ,4 ਜ਼ਖਮੀ

ਗੰਗਸਰ ਜੈਤੋ
ਬੀਤੇ ਦਿਨੀਂ ਸਥਨਾਕ ਤੇਲੀ ਮੁਹੱਲੇ 'ਚ ਤਿੰਨ ਵਹੀਕਲਾਂ ਉੱਪਰ ਸਵਾਰ 17-18 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਅਚਤਨਚੇਤ ਇੱਕ ਆਰੇ ਅਤੇ ਇੱਕ ਘਰ ਵਿੱਚ ਦਾਖਲ ਹੋ ਕੇ ਹਮਲਾ ਕਰ ਦਿੱਤਾ, ਜਿਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਔਰਤ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ, ਜਿਹਨਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤੇ ਉਹਨਾਂ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਸ ਤੋਂ ਬਾਅਦ ਸ਼ਿਕਾਇਤਕਰਤਾ ਸੁੱਚਾ ਸਿੰਘ ਅਤੇ ਜਸਵੰਤ ਰਾਮਗੜ੍ਹੀਆ ਦੀ ਅਗਵਾਈ ਵਿੱਚ ਪੀੜਤ ਧਿਰ ਨੇ ਗੁੰਡਾ ਅਨਸਰਾਂ ਨੂੰ ਫੜਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਬੱਸ ਸਟੈਂਡ ਚੌਕ ਵਿੱਚ ਦੋ ਘੰਟੇ ਲਈ ਟਰੈਫਿਕ ਜਾਮ ਕਰ ਦਿੱਤਾ। ਸਮਾਜ ਸੇਵੀ ਆਗੂ ਦੋਸ਼ ਲਾ ਰਹੇ ਸਨ ਕਿ ਘਟਨਾ ਸਥਾਨ ਦੇ ਨੇੜੇ ਹੀ ਪੁਲਿਸ ਚੌਂਕੀ ਹੈ ਪ੍ਰੰਤੂ ਪੁਲਿਸ ਮੁਲਾਜ਼ਮ ਦੇਰੀ ਨਾਲ ਪਹੁੰਚੇ ਅਤੇ ਸ਼ਹਿਰ ਦੇ ਲੋਕ ਅਸੁਰੱਖਿਅਤ ਹਨ।

ਧਰਨੇ ਦੀ ਸੂਚਨਾ ਮਿਲਣ ਤੇ ਡੀ.ਐਸ.ਪੀ. ਰਾਜ ਕੁਮਾਰ ਕੋਟਕਪੁਰਾ ਅਤੇ ਐਸ.ਐਚ.ਓ ਗੁਰਸ਼ੇਰ ਸਿੰਘ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਦਿਆਂ ਰਣਜੀਤ ਸਿੰਘ ਸੇਵੇਵਾਲਾ, ਗਗਨਦੀਪ ਸਿੰਘ ਉਰਫ ਲਾਡਾ ਸਮੇਤ 16 ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 302, 307, 452, 324, 323, 148, 149, ਆਈਪੀਸੀ ਅਧੀਨ ਕੇਸ ਦਰਜ਼ ਕਰ ਲਿਆ। ਇਸ ਤੋਂ ਬਾਅਦ ਸੰਬੰਧਿਤ ਵਿਅਕਤੀਆਂ ਨੇ ਧਰਨਾ ਚੁੱਕ ਲਿਆ।

ਪ੍ਰਾਪਤ ਜਾਣਕਾਰੀ ਅਨੁਸਾਰ 16 ਦਿਨ ਪਹਿਲਾਂ ਸੁੱਚਾ ਸਿੰਘ ਜੋ ਕਿ ਕਾਰਾਂ ਦੀ ਮੁਰੱਮਤ ਦਾ ਕੰਮ ਕਰਦਾ ਹੈ, ਦਾ ਗਗਨਦੀਪ ਸਿੰਘ ਉਰਫ ਲਾਡਾ ਸਿੰਘ ਨਾਲ ਪੈਸੇ ਲੈਣ-ਦੇਣ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਦੋਨਾਂ ਧਿਰਾਂ ਦੇ ਕਈ ਵਿਅਕਤੀ ਜ਼ਖਮੀ ਹੋ ਗਏ ਸਨ। ਇਸ ਲੜਾਈ ਤਹਿਤ ਪੁਲਿਸ ਨੇ ਗਗਨਦੀਪ ਸਿੰਘ ਲਾਡਾ, ਰਣਜੀਤ ਸਿੰਘ, ਤੋਤੀ ਸਮੇਤ 10 ਵਿਅਕਤੀਆਂ ਵਿਰੁੱਧ 506, 323, 325, 148, 149 ਅਧੀਨ ਪਰਚਾ ਦਰਜ ਕੀਤਾ ਸੀ। ਇਸ ਰੰਜਿਸ਼ ਨੂੰ ਲੈ ਕੇ ਦੋਵੇਂ ਗੁੱਟਾਂ ਵਿੱਚ ਕਈ ਦਿਨ੍ਹਾਂ ਤੋਂ ਕਸ਼ਮਕਸ਼ ਚੱਲ ਰਹੀ ਸੀ। ਬੀਤੀ ਸ਼ਾਮ ਹੋਈ ਖੂਨੀ ਲੜਾਈ ਇਸੇ ਘਟਨਾ ਦਾ ਨਤੀਜਾ ਹੈ।

ਦੋਸ਼ੀਆਂ ਨੇ ਖੂਨੀ ਲੜਾਈ ਨੂੰ ਉਸ ਵੇਲੇ ਅੰਜਾਮ ਦਿੱਤਾ ਜਦੋਂ ਸੁੱਚਾ ਸਿੰਘ ਧਿਰ ਦੇ ਵਿਅਕਤੀ ਸੂਬਾ ਸਿੰਘ ਗੁਰਮੀਤ ਸਿੰਘ ਅਤੇ ਰਜਿੰਦਰ ਸਿੰਘ ਆਪਣੇ ਲੱਕੜ ਵਾਲੇ ਆਰੇ ਤੇ ਕੰਮ ਕਰ ਰਹੇ ਸਨ ਤਾਂ ਹਮਲਾਵਾਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਹਨਾਂ ਉੱਪਰ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਜਦੋਂ ਕਿ ਇਹਨਾਂ ਦਾ ਇੱਕ ਹੋਰ ਸਾਥੀ ਆਪਣੀ ਜਾਨ ਬਚਾਉਣ ਦੇ ਮੰਤਵ ਨਾਲ ਉੱਥੋਂ ਭੱਜ ਕੇ ਜਵਿੰਦਰ ਸਿੰਘ ਜੱਸ ਦੇ ਘਰ ਵਿੱਚ ਦਾਖਿਲ ਹੋ ਗਿਆ ਪਰ ਦੋਸ਼ੀਆ ਨੇ ਉਸ ਦਾ ਪਿੱਛਾ ਕਰਦਿਆਂ ਭੁਲੇਖੇ ਨਾਲ ਜਸਵਿੰਦਰ ਸਿੰਘ ਉਰਫ ਜੱਸ ਨੂੰ ਜ਼ਖਮੀ ਕਰ ਦਿੱਤਾ ਅਤੇ ਇਸ ਦੌਰਾਨ ਉਸ ਦੀ ਮਾਂ ਜੰਗੀਰ ਕੌਰ ਪਤਨੀ ਜੀਤ ਸਿੰਘ ਵੀ ਲਪੇਟ ਵਿੱਚ ਆ ਗਈ।

ਇਸ ਤੋਂ ਬਾਅਦ ਆਸਪਾਸ ਦੇ ਲੋਕਾਂ ਅਤੇ ਸਮਾਜ ਸੇਵੀ ਜੱਥੇ ਬੰਦੀ ਦੇ ਆਗੂਆਂ ਨੇ ਪੀੜਤ ਸੂਬਾ ਸਿੰਘ, ਗੁਰਮੀਤ ਸਿੰਘ, ਰਜਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਵਰਾਇਆ ਪਰ ਡਾਕਟਰਾਂ ਨੇ ਸੂਬਾ ਸਿੰਘ ਜਵਿੰਦਰ ਸਿਘ ਜੱਸ ਤੇ ਰਜਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਮੰਨਦੇ ਹੋਏ ਉਹਨਾਂ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ। ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਸੂਬਾ ਸਿੰਘ ਮੈਡੀਕਲ ਕਾਲਜ ਫਰੀਦਕੋਟ ਪੁੱਜਣ ਉਪਰੰਤ ਹੀ ਦਮ ਤੋੜ ਗਿਆ ਜਦੋਂਕਿ ਰਜਿੰਦਰ ਸਿੰਘ ਤੇ ਜੱਸ ਸਿੰਘ ਦੀ ਫ਼ਰੀਦਕੋਟ ਮੈਡਕਲ ਕਾਲਜ 'ਚ ਹਾਲਤ ਗੰਭੀ ਬਣੀ ਹੋਈ ਹੈ। ਦੂਜੇ ਪਾਸੇ ਮ੍ਰਿਤਕ ਸੂਬਾ ਸਿੰਘ ਦੇ ਘਰ ਮਾਤਮ ਛਾਇਆ ਹੋਇਆ ਹੈ। ਉਹ ਆਪਣੇ ਪਿੱਛੇ ਆਪਣੀ ਵਿਧਵਾ ਪਤਨੀ, 2 ਸਾਲਾਂ ਦਾ ਬੱਚਾ ਅਤੇ ਆਪਣੀ ਮਾਂ ਨੂੰ ਛੱਡ ਗਿਆ।
ਅਸਵੀਕਰਨ