Welcome, Guest   [ Register | Sign In | Take a tour | Adult Filter: On ]

ਅੱਤਵਾਦੀ ਹਮਲਿਆਂ ਦੀ ਲਾਈਵ ਕਵਰੇਜ ਬੰਦ ਹੋਵੇ

ਮੁੰਬਈ ਵਿੱਚ ਹੋਏ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਹਮਲੇ ਨੂੰ ਇਲੈਕਟ੍ਰੋਨਿਕ ਮੀਡੀਆ ਨੇ ਇਸ ਤਰਾਂ ਦਿਖਾਇਆ ਜਿਵੇਂ ਉਹ ਕੋਈ ਅੱਤਵਾਦੀ ਹਮਲਾ ਨਾ ਹੋ ਕੇ ਮਾਇਆਨਗਰੀ ਵਿੱਚ ਕਿਸੇ ਫਿਲਮ ਦੀ ਸ਼ੁਟਿੰਗ ਚੱਲ ਰਹੀ ਹੋਵੇ। ਜਿੱਥੇ ਇਸ ਹਮਲੇ ਨਾਲ ਪੂਰਾ ਦੇਸ਼ ਦਹਿਸ਼ਤ ਦੇ ਸਾਏ ਹੇਠ ਆ ਗਿਆ ਉੱਥੇ ਹੀ ਇਹਨਾਂ ਚੈਨਲਾਂ ਵੱਲੋਂ ਇੱਕ ਦੂਜੇ ਤੋਂ ਅੱਗੇ ਨਿੱਕਲਣ ਦੀ ਹੋੜ ਵਿੱਚ ਦਹਿਸ਼ਤਗਰਦਾਂ ਅਤੇ ਸੈਨਾ ਵਿਚਕਾਰ ਚੱਲ ਰਹੇ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਦਿਖਾ ਕੇ ਇਸ ਦਹਿਸ਼ਤ ਨੂੰ ਘਟਾਉਣ ਦੀ ਥਾਂ ਵਧਾਵਾ ਹੀ ਦਿੱਤਾ ਹੈ।

ਇਸ ਤੋਂ ਪਹਿਲਾਂ ਵੀ ਗੁਜਰਾਤ, ਜੈਪੁਰ, ਬੰਗਲੌਰ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਹੋਈਆਂ ਅੱਤਵਾਦੀ ਘਟਨਾਵਾਂ ਵਿੱਚ ਵੀ ਟੀਵੀ ਚੈਨਲਾਂ ਨੇ ਇਸੇ ਤਰਾਂ ਦੀ ਨਲਾਇਕੀ ਦਿਖਾਈ। ਬੁੱਧਵਾਰ ਰਾਤ ਤੋਂ ਸ਼ੁਰੂ ਹੋਏ ਇਹਨਾਂ ਹਮਲਿਆਂ ਦੀ ਲਾਈਵ ਕਵਰੇਜ ਲੱਗਭਗ ਹਰ ਚੈਨਲ ਵੱਲੋਂ ਦਿਖਾਈ ਗਈ ਹੈ ਅਤੇ ਦੇਸ਼ ਦੀਆਂ ਹੋਰ ਮਹੱਤਵਪੂਰਣ ਖਬਰਾਂ ਨੂੰ ਤਕਰੀਬਨ ਅਣਗੌਲਿਆਂ ਕੀਤਾ ਗਿਆ ਜਿਵੇਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਵੀਪੀ ਸਿੰਘ ਦੇ ਦੇਹਾਂਤ ਦੀ ਖ਼ਬਰ ਜਿਸ ਨੂੰ ਕਿਸੇ ਚੈਨਲ ਨੇ ਕੋਈ ਖਾਸ ਤਵੱਜੋ ਨਹੀਂ ਦਿੱਤੀ।

ਹੋਟਲ ਵਿੱਚੋਂ ਅੱਤਵਾਦੀਆਂ ਦੀ ਗ੍ਰਿਫਤ ਵਿੱਚੋਂ ਆਪਣੀ ਜਾਨ ਬਚਾ ਕੇ ਬਾਹਰ ਨਿੱਕਲੇ ਲੋਕਾਂ ਤੋਂ ਜਦੋਂ ਮੀਡੀਆ ਵਾਲੇ ਸਵਾਲ ਪੁੱਛਦੇ ਹਨ ਕਿ 'ਤੁਹਾਨੂੰ ਕਿਸ ਤਰਾਂ ਲੱਗ ਰਿਹਾ ਹੈ?' ਜਾਂ 'ਤੁਸੀਂ ਸਾਨੂੰ ਦੱਸੋਗੇ ਕਿ ਅੰਦਰ ਦਾ ਕੀ ਨਜ਼ਾਰਾ ਸੀ?' ਇਹ ਵੀ ਉਹਨਾਂ ਦੀ ਨਲਾਇਕੀ ਦਾ ਹੀ ਇੱਕ ਸਬੂਤ ਹੈ। ਉਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਕੋਈ ਵਿਅਕਤੀ ਜੋ ਮੌਤ ਦੇ ਸਾਏ ਹੇਠ ਬੈਠਾ ਹੈ ਜਿਸਦੇ ਆਸ ਪਾਸ ਗੋਲੀਆਂ ਚੱਲ ਰਹੀ ਹੋਣ ਉਸਨੂੰ ਕਿਸ ਤਰਾਂ ਲੱਗੇਗਾ।

ਇੱਕ ਅਖਬਾਰ ਨੇ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਦੇ ਪ੍ਰਮੁੱਖ ਹੇਮੰਤ ਕਰਕਰੇ ਦੇ ਸਹਿਯੋਗੀਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਰਕਰੇ ਨੂੰ ਕਾਰਵਾਈ ਕਰਦਿਆਂ ਕੁੱਝ ਚੈਨਲਾਂ ਉੱਪਰ ਵਾਰ ਵਾਰ ਦਿਖਾਇਆ ਗਿਆ ਇਸੇ ਲਈ ਉਹ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ।

ਜਦੋਂ ਕਰਕਰੇ ਨੂੰ ਪਤਾ ਲੱਗਿਆ ਕਿ ਤਾਜ ਵਿੱਚ ਹੋਟਲ ਵਿੱਚ ਅੱਤਵਾਦੀਆਂ ਨੇ ਲੋਕਾਂ ਨੂੰ ਬੰਦੀ ਬਣਾ ਲਿਆ ਹੈ ਤਾਂ ਉਹਨਾਂ ਦੇ ਸ਼ਿਵਾਜੀ ਟਰਮੀਨਲ ਤੇ ਪਹੁੰਚਣ ਤੋਂ ਬਾਅਦ ਹੀ ਉਹ ਚੈਨਲਾਂ ਤੇ ਆਉਣ ਲੱਗੇ। ਮਾਲੇਗਾਂਵ ਧਮਾਕਿਆਂ ਦੀ ਜਾਂਚ ਕਾਰਨ ਏਟੀਐਸ ਪ੍ਰਮੁੱਖ ਪਿਛਲੇ ਕਈ ਦਿਨਾਂ ਤੋਂ ਮੀਡੀਆ ਦੀਆਂ ਖਬਰਾਂ ਵਿੱਚ ਕੇਂਦਰਿਤ ਸਨ। ਇਸੇ ਕਾਰਨ ਚੈਨਲਾਂ ਵੱਲੋਂ ਉਹਨਾਂ ਨੂੰ ਹੈਲਮਟ ਅਤੇ ਸੁਰੱਖਿਆ ਕਵਚ ਪਾਉਂਦਿਆਂ ਵੀ ਟੀਵੀ ਸਕਰੀਨ ਉੱਤੇ ਦਿਖਾਇਆ ਗਿਆ। ਇਸੇ ਕਾਰਨ ਅੱਤਵਾਦੀਆਂ ਨੇ ਚੇਤੰਨਤਾ ਵਰਤਦੇ ਹੋਏ ਉਹਨਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਲਿਆ ਅਤੇ ਦੇਸ਼ ਇੱਕ ਜਾਂਬਾਜ਼ ਪੁਲਿਸ ਅਧਿਕਾਰੀ ਤੋਂ ਵਾਂਝਾ ਹੋ ਗਿਆ।

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਤਰਾਂ ਦੀਆਂ ਘਟਨਾਵਾਂ ਦੀ ਲਾਈਵ ਕਵਰੇਜ ਉੱਪਰ ਪਾਬੰਦੀ ਲਗਾਵੇ ਕਿਉਂਕਿ ਇਸ ਨਾਲ ਸੁਰਖਿਆ ਬਲਾਂ ਨੂੰ ਵੀ ਆਪਣੀ ਕਾਰਵਾਈ ਕਰਨ ਵਿੱਚ ਰੁਕਾਵਟ ਆਉਂਦੀ ਹੈ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ ਉੱਥੇ ਹੀ ਅਜਿਹੀਆਂ ਘਟਨਾਵਾਂ ਦੀ ਸਾਜਿਸ਼ ਰਚਣ ਵਾਲਿਆਂ ਨੂੰ ਵੀ ਸੈਨਿਕ ਕਾਰਵਾਈ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ।
dhirsudhir@gmail.com
09814900538

ਪ੍ਰਤਿਕਿਰਿਆ

Re: ਅੱਤਵਾਦੀ ਹਮਲਿਆਂ ਦੀ ਲਾਈਵ ਕਵਰੇਜ ਬੰਦ ਹੋਵੇ
bilkul sahi likhya hai ji...electronic media ne bilkul nasamji wala kam kita..ajehian vaardatan di live coverage nah honi chahidi.. Manjeet Singh Saran Ludhiana Punjab
Re: ਅੱਤਵਾਦੀ ਹਮਲਿਆਂ ਦੀ ਲਾਈਵ ਕਵਰੇਜ ਬੰਦ ਹੋਵੇ
sare attwadian nu line vich khada karke goli maar deni chahidi hai.... Navjot Kaur Amritsar
Re: ਅੱਤਵਾਦੀ ਹਮਲਿਆਂ ਦੀ ਲਾਈਵ ਕਵਰੇਜ ਬੰਦ ਹੋਵੇ
India vich lagatar ho rahe attwadi hamlyaa lai desh de khufia tantar nu chokanna hona chahida hai ate electronic media nu bhi samjdhari ton kamm lainde hoye sirf apni TRP nu mukh nahi rakhna chahida balki desh de hitt nu mukh rakhna chahida hai..ate ajehian ghatnava di live covrage nahi dikhauni chahidi.... AVTAR SINGH (USA)
ਅਸਵੀਕਰਨ