ਡਾ. ਐਸ.ਐਸ. ਮਾਹੀਆ ਨੇ ਕਿਹਾ ਕਿ ਭਰੂਣ ਹੱਤਿਆ ਇੱਕ ਸਮਾਜਿਕ ਬੁਰਾਈ ਹੈ ਇਸ ਨੂੰ ਰੋਕਣਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਜੇਕਰ ਕੋਈ ਵੀ ਇਸ ਬੁਰਾਈ ਨੂੰ ਕਰਦਾ ਹੈ ਤਾਂ ਉਸਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ। ਇਸ ਤੋਂ ਇਲਾਵਾ ਡਾ. ਮਾਹੀਆ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕੌਮੀ ਪੇਂਡੂ ਸਿਹਤ ਮਿਸ਼ਨ ਅਧੀਨ ਸਿਹਤ ਵਿਭਾਗ ਵੱਲੋਂ ਇਸ ਬੁਰਾਈ ਨੂੰ ਰੋਕਣਾ ਲਈ ਲੋੜੀਦੇ ਉਪਰਾਲੇ ਕੀਤੇ ਗਏ ਹਨ ਜਿਵੇਂ ਕਿ ਭਰੂਣ ਹੱਤਿਆ ਸਬੰਧੀ ਕੋਈ ਵੀ ਵੀਡੀਉ ਬਣਾ ਕੇ ਸਿਹਤ ਵਿਭਾਗ ਨੂੰ ਦਿੰਦਾ ਹੈ ਉਸਨੂੰ 50000 ਪੰਜਾਹ ਹਜਾਰ ਰੁਪਏ ਇਨਾਮ ਦਿੱਤਾ ਜਾਵੇਗਾ ਅਤੇ ਜਿਹੜੇ ਪਿੰਡ 0 ਤੋਂ 6 ਤੱਕ ਦੇ 1000 ਲੜਕੇ ਪਿੱਛੇ ਲੜਕੀਆਂ ਦੀ ਗਿਣਤੀ ਵੱਧ ਹੋਵੇਗੀ ਉਸ ਪਿੰਡ ਦੀ ਪੰਚਾਇਤ ਨੂੰ ਡੇਢ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਗਰਭ ਵਿੱਚ ਬੱਚੇ ਦਾ ਲਿੰਗ ਦੀ ਚੋਣ ਕਰਨ ਵਾਲੇ ਡਾਕਟਰ ਜਾਂ ਕਿਸੇ ਸੈਂਟਰ ਦਾ ਨਾਮ ਸਬੂਤ ਸਮੇਤ ਦੱਸਣ ਤੇ 2000 ਰੁਪਏ ਇਨਾਮ ਦਿੱਤਾ ਜਾਵੇਗਾ। ਜੇ ਕੋਈ ਸਿਹਤ ਵਿਭਾਗ ਨੂੰ ਲਿੰਗ ਨਿਰਧਾਰਤ ਟੈਸਟ ਕਰਨ ਸਬੰਧੀ ਫਰਜੀ ਮਰੀਜ ਬਣ ਕੇ ਫੜਾਉਂਦਾ ਹੈ ਤਾਂ ਉਸਨੂੰ 10000 ਰੁਪਏ ਇਨਾਮ ਦਿੱਤਾ ਜਾਵੇਗਾ।
ਡਾ. ਜਗਰਾਜ ਸਿੰਘ ਜਿਲ੍ਹਾ ਸਿਹਤ ਅਫਸਰ ਨੇ ਪੀ.ਐਨ.ਡੀ.ਐਕਟ ਸਬੰਧੀ ਜਾਣਕਾਰੀ ਦਿੱਤੀ ਅਤੇ ਅਲਟਰਾਂ ਸਾਉਂਡ ਸੈਂਟਰ ਦੇ ਡਾਕਟਰਾਂ ਨੂੰ ਲੋੜੀਦਾਂ ਰਿਕਾਰਡ ਰੱਖਣ ਲਈ ਹਿਦਾਇਤਾਂ ਜਾਰੀ ਕੀਤੀਆਂ। ਡਾ. ਅਲਕਾ ਗੋਇਲ ਗਾਇਨੋਕਾਲੋਜਿਸਟ, ਸ਼੍ਰੀ ਬ੍ਰਹਮਜੀਤ ਸਿੰਘ ਜਿਲ੍ਹਾ ਸਾਇੰਸ ਸੁਪਰਵਾਈਜਰ, ਡਾ. ਕਰਮ ਸਿੰਘ, ਕੈਪਟਨ ਮਹਿੰਦਰ ਸਿੰਘ,ਸ੍ਰ ਮਹਿੰਦਰ ਸਿੰਘ ਸੋਢੀ, ਡਾ. ਅਮਰਜੀਤ ਸਿੰਘ ਮੁਖੀ ਐਸ.ਪੀ.ਐਮ. ਮੈਡਮ ਮੀਨਾ ਕੁਮਾਰੀ, ਸ੍ਰ ਸੁਖਚਰਨ ਸਿੰਘ ਬਰਾੜ ਨੇ ਬੱਚੀ ਭਰੂਣ ਹੱਤਿਆ ਰੋਕਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਗੱਲ ਤੇ ਜੋਰ ਦਿੱਤਾ ਕਿ ਸਾਨੂੰ ਸਾਰਿਆਂ ਨੂੰ ਇਸ ਬੁਰਾਈ ਨੂੰ ਰੋਕਣ ਲਈ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਇਸ ਬੁਰਾਈ ਤੇ ਨੱਥ ਪਾਈ ਜਾ ਸਕੇ।
ਆਏ ਹੋਏ ਸਾਰੇ ਹੀ ਮਹਿਮਾਨਾਂ ਨੇ ਸਿਹਤ ਵਿਭਾਗ ਵੱਲੋਂ ਆਯੋਜਿਤ ਕੀਤੇ ਇਸ ਸੈਮੀਨਾਰ ਨੂੰ ਸ਼ਲਾਘਾਯੋਗ ਕਦਮ ਦਸਿਆ ਅਤੇ ਸਿਵਲ ਸਰਜਨ ਤੋਂ ਮੰਗ ਕੀਤੀ ਕਿ ਅਜਿਹੇ ਸੈਮੀਨਾਰ ਪਿੰਡ ਪੱਧਰ ਤੇ ਵੀ ਲਾਏ ਜਾਣ।
ਲੋਡ ਹੋ ਰਿਹਾ ਹੈ...